ਬਰਨਾਲਾ ਵਿੱਚ ਅਣਪਛਾਤਿਆਂ ਨੇ ਨੌਜਵਾਨ ਦਾ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ

Unidentified persons killed a youth in Barnala

ਬਰਨਾਲਾ: ਤਪਾ ਵਿੱਚ ਬੀਤੀ ਸ਼ਾਮ ਇੱਕ ਵਿਅਕਤੀ ਨੂੰ ਕੁਝ ਨੌਜਵਾਨਾਂ ਨੇ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਜਿਸ ਦੇ ਚਲਦਿਆਂ ਨੌਜਵਾਨ ਦੀ ਅੱਜ ਸਵੇਰੇ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨਦੀਪ ਸਿੰਘ ਜੋ ਕਿ ਫਰੂਟ ਦੀ ਰੇੜੀ ਲਾਉਂਦਾ ਸੀ ਬੀਤੀ ਸ਼ਾਮ ਉਸ ਕੋਲ ਕੁਝ ਨੌਜਵਾਨ ਆਏ ਜਿੰਨਾਂ ਨੇ ਅਮਨਦੀਪ ਸਿੰਘ ਤੋਂ ਫਰੂਟ ਲੈ ਲਿਆ ਜਦੋਂ ਅਮਨਦੀਪ ਸਿੰਘ ਨੇ ਫਰੂਟ ਦੇ ਪੈਸੇ ਮੰਗੇ ਤਾਂ ਪੈਸਿਆਂ ਨੂੰ ਲੈ ਕੇ ਉਹ ਅਮਨਦੀਪ ਸਿੰਘ ਨਾਲ ਟਕਰਾਰਬਾਜ਼ੀ ਕਰਨ ਲੱਗ ਪਏ। ਉਨ੍ਹਾਂ ਨੇ ਦੱਸਿਆ ਹੈ ਕਿ ਅਮਨਦੀਪ ਸਿੰਘ ਦੀ ਤੇਜ਼ਧਾਰ  ਹਥਿਆਰਾਂ ਨਾਲ ਕੁੱਟਮਾਰ ਕੀਤੀ।

ਪਰਿਵਾਰ ਦਾ ਕਹਿਣਾ ਹੈ ਕਿ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਤਪਾ ਤੋ ਬਰਨਾਲਾ ਰੈਫਰ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਅਮਨਦੀਪ ਸਿੰਘ ਦੀ ਮੌਤ ਹੋਣ ਤੇ ਤੇ ਉਸਦੇ ਕਾਤਲਾਂ ਨੂੰ ਪਕੜ ਕੇ ਉਹਨਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਧਰ ਦੂਸਰੇ ਪਾਸੇ ਪੁਲਿਸ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰ ਰਹੀ ਹੈ। ਇਸ ਤੋਂ ਬਾਅਦ ਜੋ ਕਾਨੂੰਨੀ ਕਾਰਵਾਈ ਹੋਵੇਗੀ।