Ajnala ਦੇ ਰਹਿਣ ਵਾਲੇ ਅਭਿਜੋਤ ਦੀ PGI ਵਿਚ ਇਲਾਜ ਦੌਰਾਨ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਚੇ ਦੀਆਂ ਦੋਵੇਂ ਕਿਡਨੀਆਂ ਸਨ ਖ਼ਰਾਬ, ਪੰਜਾਬ ਸਰਕਾਰ ਵਲੋਂ ਚੱਲ ਰਿਹਾ ਸੀ ਇਲਾਜ 

Ajnala's Abhijot Died During Treatment at PGI Latest News in Punjabi 

Ajnala's Abhijot Died During Treatment at PGI Latest News in Punjabi ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਤਲਵੰਡੀ ਰਾਏ ਦਾਦੂ ਦੇ ਰਹਿਣ ਵਾਲੇ ਅਭਿਜੋਤ, ਜਿਸ ਦੀਆਂ ਦੋਵੇਂ ਕਿਡਨੀਆਂ ਖ਼ਰਾਬ ਸਨ ਉਸ ਦੀ ਬੀਤੇ ਦਿਨ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਦੇ ਵਿਚ ਮੌਤ ਹੋ ਗਈ ਹੈ।

ਦੱਸ ਦਈਏ ਕਿ ਅਭਿਜੋਤ ਦੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੇ ਲਈ ਹੋਈ ਸੀ ਅਤੇ ਉਸ ਦੇ ਸਾਰੇ ਇਲਾਜ ਦਾ ਖ਼ਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਸੀ। ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਸੋਨੂ ਸੂਦ ਨੇ ਅਭਿਜੋਤ ਦੇ ਪੂਰੇ ਇਲਾਜ ਦੀ ਜ਼ਿੰਮੇਵਾਰੀ ਲਈ ਸੀ।

9 ਸਾਲਾ ਅਭੀਜੋਤ ਦੇ ਮਾਤਾ-ਪਿਤਾ ਨੇ ਦਸਿਆ ਕਿ ਪਿਛਲੇ ਤਕਰੀਬਨ 4 ਸਾਲ ਤੋਂ ਬੀਮਾਰ ਚਲ ਰਿਹਾ ਸੀ। ਉਨ੍ਹਾਂ ਦਸਿਆ ਕਿ ਲੰਮਾ ਤੇ 7 ਤੋਂ 8 ਲੱਖ ਰੁਪਏ ਦੇ ਕਰੀਬ ਮਹਿੰਗਾ ਇਲਾਜ ਚੱਲਣ ਦੇ ਬਾਵਜੂਦ ਵੀ ਅਭਜੋਤ ਬਚ ਨਹੀਂ ਸਕਿਆ। ਮਾਤਾ ਪਿਤਾ ਨੇ ਦਸਿਆ ਕਿ ਅਖ਼ੀਰਲੇ ਸਮੇਂ ਤਕ ਅਭੀਜੋਤ ਘਰ ਆਉਣ ਦੀ ਜਿੱਦ ਕਰ ਰਿਹਾ ਸੀ।

ਅਭਿਜੋਤ ਦੇ ਮਾਤਾ-ਪਿਤਾ ਨੇ ਦਸਿਆ ਕਿ ਅਭਿਜੋਤ ਨੂੰ ਕਰ ਆਉਣ ਦੀ ਇੰਨੀ ਜ਼ਿਆਦਾ ਤਾਂਗ ਸੀ ਕਿ ਉਹ ਹਸਪਤਾਲ ਦੇ ਵਿਚੋਂ ਭੱਜ ਕੇ ਘਰ ਆਉਣ ਦੀ ਕੋਸ਼ਿਸ਼ ਕਰਦਾ ਸੀ, ਜਿਸ ਕਰ ਕੇ ਕਿਸੇ ਵੇਲੇ ਬੰਨ੍ਹ ਕੇ ਵੀ ਉਸ ਦਾ ਇਲਾਜ ਕੀਤਾ ਜਾਂਦਾ ਸੀ।

ਅਭਿਜੋਤ ਦੀ ਮਾਤਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਸ ਕਦਰ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਅਭਿਜੋਤ ਦੇ ਇਲਾਜ ਦੀ ਜ਼ਿੰਮੇਵਾਰੀ ਚੁੱਕੀ ਸੀ, ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਪੁੱਤ ਬਚ ਜਾਵੇਗਾ। 

ਅਭਿਜੋਤ ਦੀ ਅਚਾਨਕ ਕਾਰਨ ਇਸ ਮੌਤ ’ਤੇ ਪੂਰੇ ਪਿੰਡ ਦੇ ਅੰਦਰ ਗਮ ਦਾ ਮਾਹੌਲ ਬਣਿਆ ਹੋਇਆ ਹੈ।

(For more news apart from Ajnala's Abhijot Died During Treatment at PGI Latest News in Punjabi stay tuned to Rozana Spokesman.)