ਬਨਵੈਤ ਨੂੰ ਸ਼੍ਰੋਮਣੀ ਪੱਤਰਕਾਰ ਐਵਾਰਡ ਨਾਲ ਕੀਤਾ ਸਨਮਾਨਿਤ
ਸੀਨੀਅਰ ਪੱਤਰਕਾਰ ਅਤੇ 'ਰੋਜ਼ਾਨਾ ਸਪੋਕਸਮੈਨ' ਦੇ ਐਗਜ਼ੀਕਿਊਟਿਵ ਐਡੀਟਰ ਕਮਲਜੀਤ ਸਿੰਘ ਬਨਵੈਤ ਨੂੰ..........
Kamaljit Singh Banwait
ਚੰਡੀਗੜ੍ਹ : ਸੀਨੀਅਰ ਪੱਤਰਕਾਰ ਅਤੇ 'ਰੋਜ਼ਾਨਾ ਸਪੋਕਸਮੈਨ' ਦੇ ਐਗਜ਼ੀਕਿਊਟਿਵ ਐਡੀਟਰ ਕਮਲਜੀਤ ਸਿੰਘ ਬਨਵੈਤ ਨੂੰ 25 ਅਕਤੂਬਰ ਨੂੰ ਸ਼੍ਰੋਮਣੀ ਪੱਤਰਕਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਭਾਸ਼ਾ ਵਿਭਾਗ ਵਲੋਂ ਉਨ੍ਹਾਂ ਨੂੰ ਇਹ ਐਵਾਰਡ ਦੇਣ ਦਾ ਐਲਾਨ 2011 ਵਿਚ ਕੀਤਾ ਗਿਆ ਸੀ ਪਰ ਉਦੋਂ ਉਹ ਐਵਾਰਡ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਖੁੰਝ ਗਏ ਸਨ।
ਸ਼੍ਰੋਮਣੀ ਪੱਤਰਕਾਰ ਐਵਾਰਡ ਵਿਚ ਢਾਈ ਲੱਖ ਰੁਪਏ ਨਕਦ, ਸੋਨ ਤਮਗ਼ਾ, ਪ੍ਰਸ਼ੰਸਾ ਪੱਤਰ ਅਤੇ ਸ਼ਾਲ ਦੇਕੇ ਕਮਲਜੀਤ ਸਿੰਘ ਬਨਵੈਤ ਨੂੰ ਸਨਮਾਨਿਤ ਕੀਤਾ ਗਿਆ। ਭਾਸ਼ਾ ਵਿਭਾਗ ਦੀ ਡਾਇਰੈਕਟਰ ਗੁਰਸ਼ਰਨ ਕੌਰ ਨੇ ਕਮਲਜੀਤ ਸਿੰਘ ਬਨਵੈਤ ਨੂੰ ਐਵਾਰਡ ਦਿੱਤਾ ਜਦਕਿ ਸਮਾਰੋਹ ਦੌਰਾਨ ਸੂਬੇ ਦੇ ਮੁੱਖ ਮੰਤਰੀ ਇਹ ਸਨਮਾਨ ਤਕਸੀਮ ਕਰਦੇ ਹਨ।