ਜੇ ਰਾਤ 10 ਵਜੇ ਤੋਂ ਬਾਅਦ ਚਲਾਏ ਪਟਾਕੇ ਤਾਂ ਜਾਣਾ ਪੈ ਸਕਦੈ ਜੇਲ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਲੋਕਾਂ ਨੂੰ ਸਾਫ਼- ਸਾਫ਼ ਸ਼ਬਦਾਂ 'ਚ ਇਹ ਕਿਹਾ ਹੈ ਕਿ ਹਾਈ ਕੋਰਟ ਦੇ ਆਦੇਸ਼ਾ ਅਨੁਸਾਰ ਰਾਤ ਨੂੰ 8 ਤੋਂ 10 ਵਜੇ ਦੇ ਵਿਚਕਾਰ ਪਟਾਕੇ ਚਲਾਏ ਜਾਣਗੇ

Diwali fireworks

ਚੰਡੀਗੜ੍ਹ: ਪੁਲਿਸ ਨੇ ਲੋਕਾਂ ਨੂੰ ਸਾਫ਼- ਸਾਫ਼ ਸ਼ਬਦਾਂ 'ਚ ਇਹ ਕਿਹਾ ਹੈ ਕਿ ਹਾਈ ਕੋਰਟ ਦੇ ਆਦੇਸ਼ਾ ਅਨੁਸਾਰ ਰਾਤ ਨੂੰ 8 ਤੋਂ 10 ਵਜੇ ਦੇ ਵਿਚਕਾਰ ਪਟਾਕੇ ਚਲਾਏ ਜਾਣਗੇ। ਜੇਕਰ ਕੋਈ ਵੀ ਵਿਅਕਤੀ 10 ਵਜੇ ਤੋਂ ਬਾਅਦ ਪਟਾਕੇ ਚਲਾਉਂਦਾ ਹੈ ਤਾਂ ਪੁਲਿਸ ਉਸ ਖ਼ਿਲਾਫ਼ ਸਖ਼ਤ ਕਰਵਾਈ ਕਰਕੇ ਮਾਮਲਾ ਦਰਜ ਕਰੇਗੀ। ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਸ਼ਹਿਰ 'ਚ 37 ਦੁਕਾਨਦਾਰਾਂ ਨੂੰ ਪਟਾਕੇ ਵੇਚਣ ਦੇ ਲਾਇਸੈਂਸ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਤੋਂ ਇਲਾਵਾ ਜੇਕਰ ਕੋਈ ਪਟਾਕਿਆਂ ਦੀ ਵਿਕਰੀ ਕਰੇਗਾ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਦੁਕਾਨਦਾਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7:30 ਵਜੇ ਤੱਕ ਹੀ ਪਟਾਕੇ ਵੇਚਣਗੇ ਅਤੇ ਦੁਕਾਨਾਂ ਦੇ ਨੇੜੇ ਫਾਇਰ ਬ੍ਰਿਗੇਡ ਤੇ ਐਬੂਲੈਂਸ ਦਾ ਇੰਤਜ਼ਾਮ ਕਰਨਾ ਜ਼ਰੂਰੀ ਹੋਵੇਗਾ। ਉੱਥੇ ਹੀ ਪੁਲਿਸ ਨੇ ਦੀਵਾਲੀ ਦੇ ਮੌਕੇ ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਹਨ। ਇਸ ਲਈ ਪੁਲਿਸ ਨੇ 970 ਜਵਾਨਾਂ ਦੀ ਡਿਊਟੀ ਲਗਾਈ ਹੈ। ਜਿਸ 'ਚ 6 ਡੀ.ਐੱਸ.ਪੀਜ਼ 16 ਐੱਸ.ਐਚ.ੳ ਸਮੇਤ 35 ਇੰਸਪੈਕਟਰ ਅਤੇ 929 ਨੌਜਵਾਨ ਡਿਊਟੀ 'ਤੇ ਰਹਿਣਗੇ।

ਇਸ ਤੋਂ ਇਲਾਵਾ ਪੀ.ਸੀ.ਆਰ ਸਟਾਫ ਮਾਰਕੀਟ ਅਤੇ ਜ਼ਿਊਲਰੀ ਦੁਕਾਨਾਂ ਦੇ ਆਸ-ਪਾਸ ਰਹਿਣਗੇ। ਸ਼ੱਕੀ ਲੋਕਾਂ 'ਤੇ ਨਜ਼ਰ ਰੱਖਣ ਲਈ ਪੁਲਿਸ ਨੇ 42 ਵੱਖ -ਵੱਖ ਥਾਵਾਂ 'ਤੇ ਨਾਕੇ ਲਾਗਏ ਹਨ। ਨਾਕੇ 'ਤੇ ਪੁਲਿਸ ਵਾਹਨਾਂ ਨੂੰ ਰੋਕ ਕੇ ਉਹਨਾ ਦੀ ਜਾਂਚ ਕਰੇਗੀ। ਪਟਾਕੇ ਦੀ ਦੁਕਾਨ ਵਿੱਚ ਜਾਂ ਇਸ ਦੇ ਨੇੜੇ ਦੀਵਾ, ਗੈਸ ਲੈਂਪ ਜਾਂ ਨੰਗੀਆਂ ਤਾਰਾਂ ਵਾਲੀ ਲਾਈਟ ਨਹੀਂ ਚਲਾਈ ਜਾ ਸਕੇਗੀ। ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾਣਗੇ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।