BSF ਮੁੱਦਾ: ਕੇਂਦਰ ਦੇ ਫਰਮਾਨ ਖਿਲਾਫ਼ ਹੰਗਾਮੀ ਸੈਸ਼ਨ ਸੱਦ ਕੇ ਪਾਸ ਕੀਤਾ ਜਾਵੇ ਮਤਾ- ਸਿਮਰਜੀਤ ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੋ ਪੰਜਾਬ ਵਿਚ ਭਾਜਪਾ ਦੇ ਲੀਡਰ ਹਨ ਉਹ ਪੰਜਾਬ ਦਾ ਹੀ ਖਾ-ਪੀ ਕੇ ਤੇ ਪੰਜਾਬ ਦਾ ਹੀ ਦਿੱਤਾ ਪਹਿਣ ਕੇ ਪੰਜਾਬ ਨਾਲ ਹੀ ਗੱਦਾਰੀ ਕਰ ਰਹੇ ਹਨ। 

Simarjit Singh Bains

ਚੰਡੀਗੜ੍ਹ  - ਬੀਐੱਸਐੱਫ ਦਾ 50 ਕਿਲੋਮੀਟਰ ਦਾ ਘੇਰਾ ਵਧਾਏ ਜਾਣ ਦੇ ਮੁੱਦੇ ਨੂੰ ਲੈ ਕੇ ਅੱਜ ਚਰਨਜੀਤ ਚੰਨੀ ਦੀ ਅਗਵਾਈ ਵਿਚ ਸਰਬ ਪਾਰਟੀ ਮੀਟਿੰਗ ਹੋ ਰਹੀ ਹੈ। ਇਸ ਦੌਰਾਨ ਮੀਟਿੰਗ ਲਈ ਪਹੁੰਚੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀਆਂ 4 ਏਜੰਸੀਆਂ ਪਹਿਲਾਂ ਹੀ ਪੰਜਾਬ ਵਿਚ ਕੰਮ ਕਰ ਰਹੀਆਂ ਹਨ ਅਤੇ ਸਟੇਟ ਨੇ ਕਦੇ ਵੀ ਰਾਸ਼ਟਰ ਹਿੱਤ ਵਿਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ

ਕਦੇ ਉਹਨਾਂ ਦੇ ਕੰਮ ਦੀ ਨੁਕਤਾਚੀਨੀ ਨਹੀਂ ਕੀਤੀ ਸੋ ਜੋ ਕੇਂਦਰ ਨੇ ਇਹ ਦਾਇਰਾ ਵਧਾਉਣ ਦਾ ਫੈਸਲਾ ਲਿਆ ਹੈ ਜੋ ਉਹਨਾਂ ਦੀ ਆਦਤ ਪੈ ਗਈ ਹੈ ਰਾਜਾਂ ਦੀਆਂ ਸ਼ਕਤੀਆਂ 'ਤੇ ਡਾਕੇ ਮਾਰਨ ਦੀ ਪਰ ਅਸੀਂ ਉਸ ਦੀ ਨਿੰਦਾ ਤੇ ਸਖ਼ਤ ਵਿਰੋਧ ਕਰਦੇ ਹਾਂ। ਉਹਨਾਂ ਕਿਹਾ ਕਿ ਉਹ ਮੁੱਖ ਮੰਤਰੀ ਚੰਨੀ ਨੂੰ ਹੰਗਾਮੀ ਸੈਸ਼ਨ ਸੱਦਣ ਦੀ ਵੀ ਅਪੀਲ ਕਰਨਗੇ ਕਿਉਂਕਿ ਇਸ ਸਟੇਟ ਵਿਚੋਂ ਹਮੇਸ਼ਾ ਕੇਂਦਰ ਦੇ ਨਾਦਰਸ਼ਾਹ ਫਰਮਾਨ ਖਿਲਾਫ਼ ਅਵਾਜ਼ ਜ਼ਰੂਰ ਉੱਠੀ ਹੈ ਤੇ ਮੈਂ ਅਪੀਲ ਕਰਦਾ ਹਾਂ ਜੋ ਸਰਕਾਰ ਇਹ ਕਾਲਾ ਕਾਨੂੰਨ ਲੈ ਕੇ ਆਈ ਹੈ ਉਸ ਨੂੰ ਤੁਰੰਤ ਹੰਗਾਮੀ ਸੈਸ਼ਨ ਸੱਦ ਕੇ ਰੱਦ ਕਰਵਾਇਆ ਜਾਵੇ। ਉਹਨਾਂ ਨੇ ਕਿਹਾ ਕਿ ਜੋ ਪੰਜਾਬ ਵਿਚ ਭਾਜਪਾ ਦੇ ਲੀਡਰ ਹਨ ਉਹ ਪੰਜਾਬ ਦਾ ਹੀ ਖਾ-ਪੀ ਕੇ ਤੇ ਪੰਜਾਬ ਦਾ ਹੀ ਦਿੱਤਾ ਪਹਿਣ ਕੇ ਪੰਜਾਬ ਨਾਲ ਹੀ ਗੱਦਾਰੀ ਕਰ ਰਹੇ ਹਨ।