ਬੇਖੌਫ਼ ਲੁਟੇਰੇ: ਅੰਮ੍ਰਿਤਸਰ 'ਚ ਪੈਦਲ ਜਾ ਰਹੀਆਂ ਔਰਤਾਂ ਤੋਂ ਲੁੱਟੇ 40 ਹਜ਼ਾਰ ਰੁਪਏ
ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ
Robbry
ਅੰਮ੍ਰਿਤਸਰ: ਸ਼ਹਿਰ ਵਿੱਚ ਲੁੱਟ -ਖੋਹ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਰੇਆਮ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਰਾਰਤੀ ਅਨਸਰ ਭੱਜਣ ਵਿਚ ਕਾਮਜਾਬ ਹੋ ਰਹੇ ਹਨ। ਤਾਜ਼ਾ ਮਾਮਲਾ ਮਜੀਠਾ ਰੋਡ ਤੋਂ ਸਾਹਮਣੇ ਆਇਆ ਹੈ।
ਇੱਥੇ ਬਾਈਕ ਸਵਾਰਾਂ ਨੇ ਪੈਦਲ ਜਾ ਰਹੀਆਂ ਦੋ ਔਰਤਾਂ ਨੂੰ ਲੁੱਟ ਲਿਆ। ਦੂਜੇ ਪਾਸੇ, ਇੱਕ ਔਰਤ ਆਪਣੇ ਆਪ ਨੂੰ ਬਚਾਉਂਦੇ ਹੋਏ ਸੜਕ 'ਤੇ ਡਿੱਗ ਗਈ, ਜਦੋਂ ਕਿ ਉਸਦੀ ਸਹੇਲੀ ਮੌਕੇ ਤੋਂ ਡਰ ਕੇ ਭੱਜ ਗਈ।
ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤਾਂ ਕੋਲੋਂ 40 ਹਜ਼ਾਰ ਰੁਪਏ ਲੁੱਟ ਲਏ ਗਏ ਹਨ।