ਮਾਲੇਰਕੋਟਲਾ 'ਚ ਬੰਬ ਪਟਾਕਿਆਂ ਦੀ ਸਟਾਲ 'ਤੇ ਲੱਗੀ ਭਿਆਨਕ ਅੱਗ

ਏਜੰਸੀ

ਖ਼ਬਰਾਂ, ਪੰਜਾਬ

ਇਲਾਕਾ ਨਿਵਾਸੀਆਂ ਅਤੇ ਨੇੜਲੇ ਦੁਕਾਨਦਾਰਾਂ ਵਿਚ ਮਚੀ ਦਹਿਸ਼ਤ

A terrible fire broke out at the bomb crackers stall in Malerkotla

 

ਮਾਲੇਰਕੋਟਲਾ: ਇਲਾਕੇ ਅੰਦਰ ਸ਼ਰ੍ਹੇਆਮ ਦੁਕਾਨਾਂ ’ਤੇ ਵਿਕ ਰਹੇ ਬੰਬ ਪਟਾਕਿਆਂ ਦਾ ਖ਼ਮਿਆਜ਼ਾ ਨਾਭਾ ਰੋਡ ਦੇ ਇਲਾਕਾ ਕਿਲ੍ਹਾ ਰਹਿਮਤਗਡ਼੍ਹ ਤੇ ਇੱਥੋਂ ਦੇ ਦੁਕਾਨਦਾਰਾਂ ਨੂੰ ਉਸ ਸਮੇਂ ਭੁਗਤਣਾ ਪਿਆ ਜਦੋਂ ਦੁਕਾਨ ਦੇ ਨੇੜੇ ਹੀ ਬੰਬ ਵਜਾਉਣ ਵਾਲਿਆਂ ਦੀ ਵਜ੍ਹਾ ਕਾਰਨ ਬੰਬਾਂ ਨੂੰ ਵੇਚਣ ਵਾਲੀ ਸਟਾਲ ’ਤੇ  ਉਸ ਸਮੇਂ ਅੱਗ ਲੱਗ ਗਈ ਜਦੋਂ ਉਸ ਦੇ ਨੇੜੇ ਹੀ ਕਿਸੇ ਨੇ ਬੰਬ ਵਜਾਉਣੇ ਸ਼ੁਰੂ ਕਰ ਦਿੱਤੇ ਤੇ ਬੰਬ ਨਾਲ ਲੱਗੀ ਪਟਾਕਿਆਂ ਦੀ ਸਟਾਲ ’ਤੇ ਗਿਰ ਗਿਆ, ਜਿਸ ਕਾਰਨ ਸਾਰੀ ਸਟਾਲ ਨੂੰ ਹੀ ਅੱਗ ਲੱਗ ਗਈ ਤੇ ਬੰਬ ਪਟਾਕਿਆਂ ਦੀ ਦਹਿਸ਼ਤਨੁਮਾ ਆਵਾਜ਼ ਕਾਰਨ ਲੋਕ ਦਹਿਸ਼ਤ ਵਿਚ ਆ ਗਏ।

ਨੇੜਲੇ ਦੁਕਾਨਦਾਰ ਆਪਣੀਆਂ ਦੁਕਾਨਾਂ ਜਲਦੀ ਜਲਦੀ ਬੰਦ ਕਰਨ ਲੱਗ ਗਏ, ਜਿਸ ਕਰਨ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੰਬ ਪਟਾਕਿਆਂ ਦੀ ਇਹ ਅੱਗ ਉਸ ਸਮੇਂ ਤੱਕ ਜਾਰੀ ਰਹੀ ਜਿੰਨੀ ਦੇਰ ਤਕ ਉਸ ਸਟਾਲ ’ਤੇ ਵੇਚਣ ਲਈ ਰੱਖੇ ਸਾਰੇ ਬੰਬ ਪਟਾਕੇ ਖ਼ਤਮ ਨਹੀਂ ਹੋਏ। ਇਹ ਸਟਾਲ ਜੋ ਕਿ ਗੈਸ ਸਿਲੰਡਰਾਂ ਦੀ ਦੁਕਾਨ ਦੇ ਬਾਹਰ ਲਗਾਈ ਗਈ ਸੀ। ਵੱਡਾ ਹਾਦਸਾ ਹੋਣ ਤੋਂ ਟਲ ਗਿਆ।