ਅਣਪਛਾਤੀ ਗੱਡੀ ਨੇ ਟਰੈਕਟਰ ਨੂੰ ਮਾਰੀ ਟੱਕਰ, ਚਾਲਕ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਿਰਮਲ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ

Late Nirmal Singh

ਅਬੋਹਰ: ਬੀਤੀ ਰਾਤ ਮਲੋਟ ਬਾਈਪਾਸ ਦੇ ਕੋਲ ਅਣਪਛਾਤੀ ਗੱਡੀ ਦੀ ਇਕ ਟਰੈਕਟਰ ਨਾਲ ਟੱਕਰ ਹੋ ਗਈ। ਹਾਦਸੇ ਵਿਚ ਟਰੈਕਟਰ ਚਾਲਕ ਦੀ ਦਰਦਨਾਕ ਮੌਤ ਹੋ ਗਈ | ਮ੍ਰਿਤਕ ਦੀ ਦੇਹ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ | ਮ੍ਰਿਤਕ ਦੀ ਪਛਾਣ ਨਿਰਮਲ ਸਿੰਘ ਪੁੱਤਰ ਦਰਸ਼ਨ ਸਿੰਘ  ਵਾਸੀ ਬੁਰਜਮੁਹਾਰ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਨਿਰਮਲ ਸਿੰਘ ਟਰੈਕਟਰ 'ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਮਲੋਟ ਚੌਂਕ 'ਤੇ ਪਿੱਛੋਂ ਦੀ ਆ ਰਹੀ ਅਣਪਛਾਤੀ ਗੱਡੀ ਨੇ  ਟਰੈਕਟਰ ਨੂੰ ਜ਼ਬਰਦਸਤ ਟੱਕਰ ਮਾਰ ਦਿਤੀ ਹਾਦਸੇ ਵਿਚ ਟਰੈਕਟਰ ਅਪਣਾ ਸੰਤੁਲਨ ਗੁਆ ਬੈਠਾ ਤੇ ਡਿਵਾਈਡਰ ਨਾਲ ਟਕਰਾ ਜਾਣ ਕਰਕੇ ਨਿਰਮਲ ਸਿੰਘ ਸੜਕ 'ਤੇ ਜਾ ਡਿੱਗਾ | ਸੜਕ 'ਤੇ ਡਿੱਗਣ ਨਾਲ ਨਿਰਮਲ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਿਆ |

ਲੋਕਾਂ ਦੀ ਮਦਦ ਨਾਲ ਐਂਬੂਲੈਂਸ ਵਿਚ ਲੈ ਨਿਰਮਲ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ | ਜਿਥੇ ਡਾਕਟਰਾਂ ਨੇ ਨਿਰਮਲ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ  ਫਰੀਦਕੋਟ ਰੈਫ਼ਰ ਕਰ ਦਿਤਾ ਪਰ ਰਸਤੇ ਵਿਚ ਹੀ ਨਿਰਮਲ ਸਿੰਘ ਨੇ ਦਮ ਤੋੜ ਦਿਤਾ।