A boy died in Croatia: 4 ਭੈਣਾਂ ਦੇ ਇਕਲੋਤੇ ਭਰਾ ਦੀ ਕੁਰੇਸ਼ੀਆ ਵਿੱਚ ਹੋਈ ਮੌਤ, ਕਰਜ਼ਾ ਚੱਕ ਕੇ ਗਿਆ ਸੀ ਵਿਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2 ਮਹੀਨੇ 15 ਦਿਨ ਪਹਿਲਾਂ ਦੇਸ਼ ਛੱਡ ਕੇ ਵਿਦੇਸ਼ ਗਿਆ ਪੰਕਜ ਦੁਨੀਆਂ ਨੂੰ ਹੀ ਛੱਡ ਗਿਆ

File Photo

ਮੁਕੇਰੀਆਂ: ਹਲਕਾ ਮੁਕੇਰੀਆਂ ਦੇ ਪਿੰਡ ਟੋਟੇ ਦੇ ਰਹਿਣ ਵਾਲੇ ਪੰਕਜ ਚੋਧਰੀ ਪੁੱਤਰ ਤਰਸ਼ੇਮ ਲਾਲ ਉਮਰ 26 ਸਾਲ ਦੀ ਕੁਰੇਸ਼ੀਆ ਦੇ ਵਿੱਚ ਦਿੱਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। 4 ਨੌਜਵਾਨ ਭੈਣਾਂ ਦਾ ਇਕਲੌਤਾ ਭਰਾ ਸੀ ਪੰਕਜ। ਪੰਕਜ ਦੇ ਘਰ ਦੇ ਹਾਲਾਤ ਵੀ ਬੜੇ ਮਾੜੇ ਹਨ।

ਪੰਕਜ ਦੇ ਪਿਤਾ ਨੇ ਲੋਕਾਂ ਕੋਲੋਂ ਕਰਜ਼ਾ ਚੱਕ ਕੇ ਵਿਦੇਸ਼ ਭੇਜਿਆ ਸੀ। ਨੌਜਵਾਨ ਭੈਣਾਂ ਦੇ ਘਰ ਵਸਾਣ ਅਤੇ ਘਰ ਦੇ ਮਾੜੇ ਹਾਲਾਤਾਂ 'ਚ ਸੁਧਾਰ ਕਰਨ ਦੇ ਸਪਨੇ ਲੈ ਕੇ 2 ਮਹੀਨੇ 15 ਦਿਨ ਪਹਿਲਾਂ ਦੇਸ਼ ਛੱਡ ਕੇ  ਵਿਦੇਸ਼ ਗਿਆ ਪੰਕਜ ਦੁਨੀਆਂ ਨੂੰ ਹੀ ਛੱਡ ਦਵੇਗਾ ਇਹ ਤਾਂ ਪੰਕਜ ਦੇ ਬਿਮਾਰ ਅਤੇ ਗਰੀਬ ਮਾਂ-ਪਿਓ ਨੇ ਕਦੇ ਸੋਚਿਆ ਵੀ ਨਹੀਂ ਹੋਣਾਂ।