ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ ’ਚ ਅਗਵਾ ਕੀਤਾ ਬੁਲੇਟ ਮੋਟਰਸਾਈਕਲ ਦੀ ਏਜੰਸੀ ਦਾ ਮਾਲਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

7 ਲੱਖ ਦੀ ਫਿਰੌਤੀ ਮਿਲਣ 'ਤੇ ਵਪਾਰੀ ਵਿਕਰਮ ਨੂੰ ਛੱਡ ਅਗਵਾਕਾਰ ਹੋਏ ਫ਼ਰਾਰ

photo

 

ਬਰਨਾਲਾ: ਬਰਨਾਲਾ ਸੰਗਰੂਰ ਨੈਸ਼ਨਲ ਹਾਈਵੇਅ-7 'ਤੇ 5 ਨਕਾਬਪੋਸ਼ ਲੁਟੇਰਿਆਂ ਨੇ ਸੰਗਰੂਰ ਦੇ ਵਪਾਰੀ ਨੂੰ ਅਗਵਾ ਕਰਕੇ 50 ਲੱਖ ਦੀ ਫਿਰੌਤੀ ਮੰਗੀ। ਸੰਗਰੂਰ ਦੇ ਕਾਰੋਬਾਰੀ ਯਸ਼ਪਾਲ ਨੇ ਦੱਸਿਆ ਕਿ ਉਸ ਦੇ ਭਤੀਜੇ ਵਿਕਰਮ ਦੀ ਬਠਿੰਡਾ ਵਿੱਚ ਬੁਲੇਟ ਮੋਟਰਸਾਈਕਲ ਦੀ ਏਜੰਸੀ ਹੈ।

ਇਹ ਵੀ ਪੜ੍ਹੋ: ਬੱਚਿਆਂ ਨੂੰ ਫੇਸਬੁੱਕ-ਇੰਸਟਾ 'ਤੇ ਲਾਈਕਸ ਦਾ ਆਦੀ ਬਣਾ ਰਿਹਾ ਹੈ ਮੇਟਾ, ਅਮਰੀਕਾ ਦੇ ਸੂਬਿਆਂ ਨੇ ਮੁਕੱਦਮਾ ਕੀਤਾ ਦਾਇਰ

 ਉਹ ਸ਼ਾਮ ਕਰੀਬ 7 ਵਜੇ ਬਠਿੰਡਾ ਤੋਂ ਵਾਪਸ ਸੰਗਰੂਰ ਆ ਰਿਹਾ ਸੀ। ਇਕ ਅਣਪਛਾਤੇ ਵਾਹਨ ਨੇ ਉਸਦੀ ਇਨੋਵਾ ਕਾਰ ਦਾ ਪਿੱਛਾ ਕੀਤਾ ਅਤੇ ਬਡਬਰ ਨੇੜੇ ਵਿਕਰਮ ਦੀ ਕਾਰ ਅੱਗੇ ਆਪਣੀ ਕਾਰ ਖੜ੍ਹੀ ਕਰਕੇ ਉਸਨੂੰ ਰੋਕ ਲਿਆ ਅਤੇ 4-5 ਨਕਾਬਪੋਸ਼ ਵਿਅਕਤੀਆਂ ਨੇ ਉਸਦੀ ਕਾਰ 'ਤੇ ਹਮਲਾ ਕਰਕੇ ਉਸਨੂੰ ਅਗਵਾ ਕਰ ਲਿਆ।

ਇਹ ਵੀ ਪੜ੍ਹੋ: 5 ਸਾਲ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ

ਯਸ਼ਪਾਲ ਨੇ ਦੱਸਿਆ ਕਿ ਜਦੋਂ ਉਸ ਨੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਤਾਂ ਉਸ ਦੇ ਭਤੀਜੇ ਨੇ ਉਸ ਨੂੰ ਕਿਹਾ ਕਿ ਉਸ ਕੋਲ ਫਿਲਹਾਲ ਇੰਨੇ ਪੈਸੇ ਨਹੀਂ ਹਨ, ਲੁਟੇਰਿਆਂ ਨੇ ਉਸ ਨੂੰ ਘਰੋਂ ਫੋਨ ਕਰਕੇ ਮੰਗਣ ਲਈ ਕਿਹਾ। ਨਕਾਬਪੋਸ਼ ਲੁਟੇਰਿਆਂ ਨੇ ਉਸ ਦੇ ਭਤੀਜੇ ਵਿਕਰਮ ਨੂੰ ਖੇਤ ਲੁਕੋ ਦਿਤਾ।

ਵਿਕਰਮ ਨੇ ਘਰ ਫੋਨ ਕਰਕੇ ਸੂਚਨਾ ਦਿਤੀ ਅਤੇ ਕਿਹਾ ਕਿ ਘਰ ਵਿੱਚ 7 ​​ਲੱਖ ਰੁਪਏ ਹਨ, ਉਸ ਨੂੰ ਭੇਜ ਦਿਓ। ਨਕਾਬਪੋਸ਼ ਲੁਟੇਰੇ 7 ਲੱਖ ਰੁਪਏ ਲੈ ਕੇ ਭਤੀਜੇ ਨੂੰ ਧੂਰੀ ਨੇੜੇ ਕਾਰ ਸਮੇਤ ਛੱਡ ਗਏ। ਮਾਮਲੇ ਸਬੰਧੀ ਜਦੋਂ ਥਾਣਾ ਧਨੌਲਾ ਦੇ ਇੰਚਾਰਜ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਣਪਛਾਤੇ ਲੁਟੇਰਿਆਂ ਖਿਲਾਫ ਥਾਣਾ ਧਨੌਲਾ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।