Punjab News: NDA ਦੇ ਨਤੀਜਿਆਂ 'ਚੋਂ ਸਿੱਖ ਨੌਜਵਾਨ ਅਰਮਾਨਪ੍ਰੀਤ ਸਿੰਘ ਨੇ ਮਾਰੀ ਬਾਜ਼ੀ, ਭਾਰਤ 'ਚੋਂ ਪਹਿਲੇ ਸਥਾਨ 'ਤੇ ਰਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab News: ਗੁਰਦਾਸਪੁਰ ਦੇ ਕਲਾਨੌਰ ਦਾ ਹੈ ਵਸਨੀਕ

Sikh youth Armanpreet Singh made a bet from the NDA results News in punjabi

Sikh youth Armanpreet Singh made a bet from the NDA results News in punjabi : ਐਨ.ਡੀ.ਏ. ਅਤੇ ਐਨ. ਏ. ਲਈ ਯੂ.ਪੀ.ਐਸ.ਸੀ. ਵਲੋਂ ਅਪ੍ਰੈਲ ਮਹੀਨੇ ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਆ ਗਏ ਹਨ। ਜਿਸ ਵਿੱਚ ਗੁਰਦਾਸਪੁਰ ਦੇ ਰਹਿਣ ਵਾਲੇ ਸਿੱਖ ਨੌਜਵਾਨ ਅਰਮਾਨਪ੍ਰੀਤ ਸਿੰਘ ਨੇ ਬਾਜ਼ੀ ਮਾਰੀ ਹੈ।

 ਇਸ ਦੇ ਨਾਲ ਹੀ ਅਰਮਾਨਪ੍ਰੀਤ ਪੂਰੇ ਭਾਰਤ ਦੇ ਨਤੀਜਿਆਂ ਦੀ ਮੈਰਿਟ ਲਿਸਟ ਵਿਚ ਪਹਿਲੇ ਸਥਾਨ ਉੱਤੇ ਰਿਹਾ ਹੈ। ਨਤੀਜਿਆਂ ਦੀ ਮੈਰਿਟ ਲਿਸਟ ਵਿਚ ਕੁੱਲ 641 ਵਿਚੋਂ ਪਹਿਲੇ ਸਥਾਨ ਉੱਤੇ ਰਿਹਾ ਹੈ। ਅਰਮਾਨਪ੍ਰੀਤ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਸਰਹੱਦੀ ਬਲਾਕ ਕਲਾਨੌਰ ਦਾ ਵਸਨੀਕ ਹੈ।