Amritsar News : ਅੰਮ੍ਰਿਤਸਰ ’ਚ ਔਰਤ ਦੀ ਸੜੀ ਹੋਈ ਲਾਸ਼ ਹੋਈ ਬਰਾਮਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News: ਮੌਕੇ ’ਤੇ ਪਹੁੰਚੀ ਪੁਲਿਸ ਕਰ ਰਹੀ ਹੈ ਜਾਂਚ 

file photo

Amritsar News : ਅੰਮ੍ਰਿਤਸਰ ਦੇ ਨਾਈਆਂ ਵਾਲਾ ਮੋੜ ਦੇ ਨਜ਼ਦੀਕ ਬੀ ਬਲਾਕ ਨੂੰ ਜਾਣ ਵਾਲੇ ਰਸਤੇ ਵਿਚ ਇੱਕ ਔਰਤ ਦੀ ਸੜੀ ਹੋਈ ਲਾਸ਼ ਬਰਾਮਦ ਹੋਈ ਹੈ।  ਮੌਕੇ ’ਤੇ ਪਹੁੰਚੇ ਪੁਲਿਸ ਪ੍ਰਸ਼ਾਸਨ, ਸੈਂਟਰ ਹਲਕੇ ਦੇ ਏਸੀਪੀ ਜਸਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਅ ਮਿਲੀ ਸੀ ਕਿ ਇੱਕ ਔਰਤ ਦੀ ਸੜੀ ਹੋਈ ਲਾਸ਼ ਜੋ ਕਿ ਬੀ ਬਲਾਕ ਇਲਾਕੇ ਵਿਚ ਪਈ ਹੈ।

 ਉਹਨਾਂ ਵੱਲੋਂ ਮੌਕੇ ’ਤੇ ਆ ਕੇ ਵੇਖਿਆ ਜਾਂਦਾ ਤੇ ਲਾਸ਼ ਵਿੱਚੋਂ ਧੂੰਆ ਨਿਕਲ ਰਿਹਾ ਸੀ।  ਉਹਨਾਂ ਨੇ ਕਿਹਾ ਕਿ ਅਜੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਲਾਸ਼ ਕਿਸ ਦੀ ਹੈ ਤੇ ਇਸ ਨੂੰ ਕਿਸ ਨੇ ਜਲਾਇਆ ਹੈ। ਜਦੋਂ ਪੁਲਿਸ ਪਹੁੰਚਦੀ ਹੈ ਤਾਂ ਲਾਸ਼ ਵਿਚ ਧੂੰਆਂ ਨਿਕਲ ਰਿਹਾ ਹੁੰਦਾ ਤੇ ਪੁਲਿਸ ਵੱਲੋਂ ਪਾਣੀ ਪਾ ਕੇ ਅੱਗ ਨੂੰ ਬੁਝਾਇਆ ਜਾਂਦਾ ਹੈ।

(For more news apart from  The burnt body of a woman was recovered in Amritsar News in Punjabi, stay tuned to Rozana Spokesman)