ਬੱਚਾ ਵੇਚਣ ਦੇ ਮਾਮਲੇ 'ਚ ਪੁਲਿਸ ਦੀ ਵੱਡੀ ਕਾਰਵਾਈ, ਬੱਚੇ ਨੂੰ ਬਾਲ ਘਰ ਭੇਜਣ ਦਾ ਲਿਆ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਚਿਆਂ ਦੀ ਤਸਕਰੀ ਦੇ ਦੋਸ਼ 'ਚ 4 ਲੋਕਾਂ ਖ਼ਿਲਾਫ਼ ਕੇਸ ਦਰਜ

Case of parents selling a child in Mansa

ਮਾਨਸਾ: ਮਾਨਸਾ ਜ਼ਿਲ੍ਹੇ ਦੀ ਬਰੇਟਾ ਪੁਲਿਸ ਨੇ ਮਾਨਸਾ ਵਿੱਚ ਬੱਚਿਆਂ ਦੀ ਤਸਕਰੀ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਬਰੇਟਾ ਪੁਲਿਸ ਨੇ ਦੱਸਿਆ ਕਿ ਬੱਚੇ ਦੇ ਮਾਪਿਆਂ ਅਤੇ ਬੱਚੇ ਨੂੰ ਖਰੀਦਣ ਵਾਲੇ ਜੋੜੇ ਖ਼ਿਲਾਫ਼ ਧਾਰਾ 143 (ਬੀਐਨਐਸ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੱਚੇ ਨੂੰ ਬਾਲ ਘਰ ਭੇਜਿਆ ਜਾਵੇਗਾ। ਬਾਲ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ।

ਜ਼ਿਕਰਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ, ਇੱਕ ਗਰੀਬ ਪਰਿਵਾਰ ਨੇ ਸਿਰਫ਼ ਚਿੱਟੇ ਲਈ ਆਪਣਾ 6 ਮਹੀਨੇ ਦਾ ਬੱਚਾ ਵੇਚ ਦਿੱਤਾ। ਬੁਢਲਾਡਾ ਦੇ ਇੱਕ ਪਰਿਵਾਰ ਨੇ ਬੱਚੇ ਨੂੰ 1,80,000 ਰੁਪਏ ਵਿੱਚ ਵੇਚ ਦਿੱਤਾ, ਭਾਵੇਂ ਪਰਿਵਾਰ ਦਾ ਕੋਈ ਬੱਚਾ ਹੀ ਨਹੀਂ ਸੀ। ਗੁਰਮਨ ਕੌਰ ਅਤੇ ਉਸ ਦਾ ਪਤੀ ਸੰਦੀਪ ਸਿੰਘ ਕਈ ਸਾਲਾਂ ਤੋਂ ਚਿੱਟੇ ਦੇ ਆਦੀ ਸਨ। ਉਨ੍ਹਾਂ ਦੇ ਘਰ ਇੱਕ ਬੱਚੇ ਦਾ ਜਨਮ ਹੋਇਆ, ਜਿਸ ਨੂੰ ਉਨ੍ਹਾਂ ਨੇ ਬੁਢਲਾਡਾ ਦੇ ਇੱਕ ਪਰਿਵਾਰ ਨੂੰ ਵੇਚ ਦਿੱਤਾ।