ਕੇਂਦਰ ਸਰਕਾਰ ਨੇ ਪੰਜਾਬ ਵਿਚ New Rail Line ਲਈ ਮੰਗੀ ਜ਼ਮੀਨ
ਜ਼ਮੀਨ ਐਕਵਾਇਰ ਕਰਨ ਲਈ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ
Center Seeks Land for New Rail Line in Punjab Latest News in Punjabi ਚੰਡੀਗੜ੍ਹ : ਕੇਂਦਰ ਨੇ ਰਾਜਪੁਰਾ-ਮੁਹਾਲੀ ਰੇਲਵੇ ਲਾਈਨ ਲਈ ਜ਼ਮੀਨ ਮੰਗੀ ਹੈ। ਕੇਂਦਰ ਨੇ ਜ਼ਮੀਨ ਐਕਵਾਇਰ ਕਰਨ ਲਈ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ ਤੇ ਜ਼ਮੀਨ ਐਕਵਾਇਰ ਕਰਨ ਲਈ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਤੋਂ ਸਹਿਯੋਗ ਮੰਗਿਆ ਹੈ।
ਜਾਣਕਾਰੀ ਅਨੁਸਾਰ ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਦਾ ਕੰਮ ਜਲਦ ਸ਼ੁਰੂ ਹੋਣ ਵਾਲਾ ਹੈ। ਇਸ ਰੇਲ ਲਾਈਨ ਪ੍ਰਾਜੈਕਟ ਲਈ 53.84 ਹੈਕਟੇਅਰ ਜ਼ਮੀਨ ਐਕਵਾਇਰ ਹੋਣੀ ਹੈ। ਪੰਜਾਬ ਦੇ 3 ਜ਼ਿਲ੍ਹਿਆਂ ਪਟਿਆਲਾ, ਫ਼ਤਿਹਗੜ੍ਹ ਸਾਹਿਬ ਤੇ ਮੋਹਾਲੀ ਵਿਚੋਂ ਇਹ ਰੇਲ ਲਾਇਨ ਲੰਘੇਗੀ।
ਕੇਂਦਰ ਨੇ ਰੇਲਵੇ ਲਾਈਨ ਪ੍ਰਾਜੈਕਟ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਪ੍ਰਾਜੈਕਟ 18.11 ਕਿ.ਮੀ. ਲੰਬਾ ਹੋਵੇਗਾ। ਰੇਲ ਮੰਤਰਾਲੇ ਨੇ ਪ੍ਰਾਜੈਕਟ ਨੂੰ ‘ਸਪੈਸ਼ਲ ਰੇਲਵੇ ਪ੍ਰਾਜੈਕਟ’ ਦਸਿਆ ਹੈ। ਮੋਹਾਲੀ-ਰਾਜਪੁਰਾ ਲਿੰਕ ਲਈ ਰੇਲਵੇ ਨੂੰ 54 ਹੈਕਟੇਅਰ ਜ਼ਮੀਨ ਦੀ ਲੋੜ ਹੈ ਜੋ ਪੰਜਾਬ ਸਰਕਾਰ ਐਕਵਾਇਰ ਕਰ ਕੇ ਕੇਂਦਰ ਨੂੰ ਦੇਵੇਗੀ।
ਚੰਡੀਗੜ੍ਹ-ਰਾਜਪੁਰਾ ਰੇਲਵੇ ਲਾਈਨ, ਜੋ ਸਾਲਾਂ ਤੋਂ ਲਟਕ ਰਹੀ ਸੀ, ਹੁਣ ਜਲਦ ਪੂਰੀ ਹੋਵੇਗੀ। ਇਸ ਨਾਲ ਮਾਲਵਾ ਖੇਤਰ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਇਹ ਟਰੈਕ ਫ਼ਤਿਹਗੜ੍ਹ ਸਾਹਿਬ, ਅੰਬਾਲਾ, ਪਟਿਆਲਾ ਅਤੇ ਮੋਹਾਲੀ ਵਿਚੋਂ ਲੰਘੇਗਾ। ਇਸ 18 ਕਿਲੋਮੀਟਰ ਲੰਬੇ ਟਰੈਕ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ।
ਰਾਜਪੁਰਾ-ਮੋਹਾਲੀ ਨਵੀਂ ਲਾਈਨ 18 ਕਿਲੋਮੀਟਰ ਲੰਬੀ ਲਾਈਨ ਹੈ। ਇਸ ’ਤੇ ਲਗਭਗ 443 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਰੇਲਵੇ ਲਾਈਨ ਦੇ ਨਿਰਮਾਣ ਨਾਲ ਚੰਡੀਗੜ੍ਹ ਸਮੇਤ ਸਾਰੇ ਪੰਜਾਬ ਨੂੰ ਫਾਇਦਾ ਹੋਵੇਗਾ। ਰਾਜਪੁਰਾ ਲਾਈਨ ਨਾਲ, ਸਰਹਿੰਦ, ਲੁਧਿਆਣਾ ਅਤੇ ਜਲੰਧਰ ਸਮੇਤ ਹੋਰ ਸੂਬਿਆਂ ਦੀ ਯਾਤਰਾ ਆਸਾਨ ਹੋ ਜਾਵੇਗੀ। ਪਹਿਲਾਂ, ਰੇਲਗੱਡੀ ਸਿੱਧੀ ਅੰਬਾਲਾ ਜਾਂਦੀ ਸੀ। ਹੁਣ ਇਹ ਰਾਜਪੁਰਾ ਨਾਲ ਜੁੜੇਗੀ। ਇਕ ਹੋਰ ਮੋਹਾਲੀ ਵਾਲੇ ਪਾਸੇ ਚੰਡੀਗੜ੍ਹ ਨਾਲ ਜੁੜੇਗਾ।
ਕੇਂਦਰ ਨੇ ਕਿਹਾ ਹੈ ਕਿ ਵਰਤਮਾਨ ਵਿਚ ਰੇਲਵੇ ਨੇ ਪੰਜਾਬ ਵਿਚ ਲਗਭਗ 25,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਰਾਜ ਵਿਚ 407 ਅੰਡਰਪਾਸ ਅਤੇ ਫਲਾਈਓਵਰ ਬਣਾਏ ਗਏ ਹਨ। ਇਸ ਤੋਂ ਇਲਾਵਾ 30 ਨਵੇਂ ਅੰਮ੍ਰਿਤ ਸਟੇਸ਼ਨ ਬਣਾਏ ਜਾ ਰਹੇ ਹਨ, ਹਰੇਕ ਦੀ ਲਾਗਤ ਲਗਭਗ 20 ਕਰੋੜ ਰੁਪਏ ਹੈ। ਪੰਜਾਬ ਦੀ 1634 ਕਿਲੋਮੀਟਰ ਰੇਲਵੇ ਲਾਈਨ ਨੂੰ ਪੂਰੀ ਤਰ੍ਹਾਂ ਬਿਜਲੀ ਦਿਤੀ ਗਈ ਹੈ।
ਦੱਸ ਦਈਏ ਕਿ ਰਾਜਪੁਰਾ-ਮੋਹਾਲੀ ਨਵੀਂ ਲਾਈਨ 18 ਕਿਲੋਮੀਟਰ ਲੰਬੀ ਲਾਈਨ ਹੈ। ਇਸ ’ਤੇ ਲਗਭਗ 443 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਰੇਲਵੇ ਲਾਈਨ ਦੇ ਨਿਰਮਾਣ ਨਾਲ ਚੰਡੀਗੜ੍ਹ ਸਮੇਤ ਸਾਰੇ ਪੰਜਾਬ ਨੂੰ ਫਾਇਦਾ ਹੋਵੇਗਾ। ਰਾਜਪੁਰਾ ਲਾਈਨ ਨਾਲ ਸਰਹਿੰਦ, ਲੁਧਿਆਣਾ, ਜਲੰਧਰ ਅਤੇ ਹੋਰ ਰਾਜਾਂ ਦੀ ਯਾਤਰਾ ਆਸਾਨ ਹੋ ਜਾਵੇਗੀ।
(For more news apart from Center Seeks Land for New Rail Line in Punjab Latest News in Punjabi stay tuned to Rozana Spokesman.)