ਤਰਨਤਾਰਨ ਦੇ 2 ਕਾਂਗਰਸੀ ਆਗੂ ਦਿੱਲੀ ’ਚ ਭਾਜਪਾ ਵਿੱਚ ਹੋਏ ਸ਼ਾਮਲ
ਤਰਨਤਾਰਨ ਉਪ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਝਟਕਾ
Congress suffers setback before Tarn Taran by-election
ਤਰਨਤਾਰਨ: ਰਣਜੀਤ ਸਿੰਘ ਢਿੱਲੋਂ (ਰਾਣਾ ਗੰਡੀਵਿੰਡ), ਚੇਅਰਮੈਨ ਬਲਾਕ ਕਮੇਟੀ ਅਤੇ ਕੋਆਰਡੀਨੇਟਰ ਪੀਪੀਸੀਸੀ ਅਤੇ ਐਡਵੋਕੇਟ ਜਗਮੀਤ ਢਿੱਲੋਂ ਗੰਡੀਵਿੰਡ, ਬੁਲਾਰਾ, ਪੰਜਾਬ ਕਾਂਗਰਸ ਅਤੇ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਗੰਡੀਵਿੰਡ ਹਲਕਾ, ਭਾਜਪਾ ਵਿੱਚ ਸ਼ਾਮਲ ਹੋਏ। ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ। ਜਗਮੀਤ ਸਿੰਘ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਭਾਜਪਾ ਵਿੱਚ ਸ਼ਾਮਲ ਹੋਏ ਹਨ।