Faridkot Bride Death News: ਬਰਾਤ ਆਉਣ ਤੋਂ ਪਹਿਲਾਂ ਲਾੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Faridkot Bride Death News: ਜਾਗੋ 'ਤੇ ਨੱਚ ਕੇ ਮਨਾਇਆ ਸੀ ਪੂਰਾ ਜਸ਼ਨ

Faridkot Bride Death News

Faridkot Bride Death News: ਫ਼ਰੀਦਕੋਟ ਜ਼ਿਲ੍ਹੇ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਬਰਗਾੜੀ ਵਿਖੇ ਇਕ ਵਿਆਹ ਵਾਲੇ ਘਰ ਵਿਚ ਸੱਥਰ ਵਿਛ ਗਏ। ਦੱਸ ਦੇਈਏ ਕਿ ਬਰਾਤ ਆਉਣ ਤੋਂ ਪਹਿਲਾਂ ਲਾੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਪੂਜਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ 24 ਅਕਤੂਬਰ ਨੂੰ ਪੂਜਾ ਦਾ ਵਿਆਹ ਸੀ ਤੇ ਇਸ ਤੋਂ ਇਕ ਦਿਨ ਪਹਿਲਾਂ 23 ਅਕਤੂਬਰ ਨੂੰ ਪੂਜਾ ਨੇ ਜਾਗੋ ਵਾਲੇ ਦਿਨ ਨੱਚ-ਨੱਚ ਕੇ ਬਹੁਤ ਜਸ਼ਨ ਮਨਾਇਆ। ਨੱਚਦੇ ਹੋਏ ਹੀ ਉਸ ਦੇ ਨੱਕ ਵਿਚੋਂ ਖੂਨ ਵਗਣ ਲੱਗਾ ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਪ੍ਰਵਾਰਕ ਮੈਂਬਰ ਉਸ ਨੂੰ ਡਾਕਟਰ ਕੋਲ ਲੈ ਗਏ ਜਿਥੇ ਪੂਜਾ ਨੂੰ ਮ੍ਰਿਤਕ ਐਲਾਨ ਦਿੱਤਾ। 

ਪੂਜਾ ਦੀ 3 ਸਾਲ ਪਹਿਲਾਂ ਜੈਤੋ ਦੇ ਰਹਿਣ ਵਾਲੇ ਮੁੰਡੇ ਨਾਲ ਮੰਗਣੀ ਹੋਈ ਸੀ। ਹੁਣ ਮੁੰਡੇ ਦੇ ਦੁਬਈ ਤੋਂ ਵਾਪਸ ਆਉਣ ਤੋਂ ਬਾਅਦ ਪ੍ਰਵਾਰ ਨੇ ਧੀ ਦਾ ਵਿਆਹ ਰੱਖਿਆ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਦੁਖ਼ਦਾਈ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ।