ਗੁਰੂ ਹਰ ਸਹਾਏ ਦੇ ਨੌਜਵਾਨ ਜਗਜੋਤ ਸਿੰਘ ਸੋਢੀ ਨੇ ਕੈਨੇਡੀਅਨ ਆਰਮੀ 'ਚ ਦੂਜੇ ਲੈਫਟੀਨੈਂਟ ਵਜੋਂ ਕੀਤਾ ਜੁਆਇਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੜੇ ਬੱਚੇ ਸਖ਼ਤ ਮਿਹਨਤ ਕਰਦੇ ਹਨ ਉਹ ਵੱਡੀ ਬੁਲੰਦੀਆਂ ਨੂੰ ਛੂਹ ਲੈਂਦੇ ਹਨ।

Jagjot Singh Sodhi, a young man from Guru Har Sahai, joined the Canadian Army as a second lieutenant.

ਫਿਰੋਜ਼ਪੁਰ: ਗੁਰੂ ਹਰ ਸਹਾਏ ਦੇ ਆਮ ਪਰਿਵਾਰ ਸੁਖਚੈਨ ਸਿੰਘ ਸੋਢੀ ਏ. ਸੀ. ਰਿਪੇਅਰ ਕਰਨ ਵਾਲੇ ਦੇ ਬੇਟੇ ਜਗਜੋਤ ਸਿੰਘ ਸੋਢੀ ਨੇ ਕੈਨੇਡੀਅਨ ਆਰਮੀ ਵਿਚ ਬਤੌਰ ਦੂਜਾ ਲੈਫਟੀਨੈਂਟ ਵਜੋਂ ਜੁਆਇਨ ਕੀਤਾ ਹੈ। ਕੈਨੇਡਾ ਵਿਚ ਇੰਨੀ ਵੱਡੀ ਪੋਸਟ ਮਿਲਣਾ ਗੁਰੂ ਹਰ ਸਹਾਏ ਇਲਾਕੇ ਲਈ ਬਹੁਤ ਮਾਣ‌ ਵਾਲੀ ਗੱਲ ਹੈ। ਜਗਜੋਤ ਸਿੰਘ ਦੇ ਚਾਚੇ ਰਚਿਤ ਸੋਢੀ ਨੇ ਦੱਸਿਆ ਕਿ ਜਗਜੋਤ ਉਥੋਂ ਦਾ ਪੱਕਾ ਨਾਗਰਿਕ ਹੈ ਜੋ ਕਿ ਆਪਣੇ ਪਰਿਵਾਰ ਨਾਲ ਪਿਛਲੇ 5 ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਿਹਾ ਹੈ। ਕੈਨੇਡੀਅਨ ਆਰਮੀ ਵਿਚ ਸਫਲਤਾ ਹਾਸਲ ਕਰਨ ਉਤੇ ਪਰਿਵਾਰ ਨੂੰ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ।
ਪਰਿਵਾਰ ਦਾ ਕਹਿਣਾ ਹੈ ਕਿ ਜਿਹੜੇ ਬੱਚੇ ਸਖ਼ਤ ਮਿਹਨਤ ਕਰਦੇ ਹਨ ਉਹ ਵੱਡੀ ਬੁਲੰਦੀਆਂ ਨੂੰ ਛੂਹ ਲੈਂਦੇ ਹਨ।