ਸਰਦੂਲਗੜ੍ਹ ਦੇ ਨਾਲ ਲੱਗਦੇ ਬਾਰਡਰ 'ਤੇ ਹਰਿਆਣਾ ਪੁਲਿਸ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਜੇ ਤੱਕ ਆਵਾਜਾਈ ਚੱਲ ਰਹੀ ਹੈ ਰਹੀ ਪਰ ਹਰਿਆਣਾ ਪੁਲਿਸ ਦੀ ਮਨਸ਼ਾ ਹੈ ਕਿ ਜੇਕਰ ਕਿਸਾਨ ਇਸ ਰਸਤਿਓਂ ਦਿੱਲੀ ਨੂੰ ਜਾਣਗੇ ਤਾਂ ਹੱਦ ਸੀਲ ਕਰ ਦਿੱਤੀ ਜਾਵੇਗੀ।

border

ਸਰਦੂਲਗੜ੍ਹ-  ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ “ਦਿੱਲੀ ਚਲੋ” ਮੋਰਚੇ ਤਹਿਤ ਪੰਜਾਬ ਦੇ ਕਿਸਾਨਾਂ ਨੇ ਆਪਣੀ ਕਮਰ ਪੂਰੀ ਤਰ੍ਹਾਂ ਕੱਸ ਲਈ ਹੈ। ਪਰ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਭੜਕੇ ਕਿਸਾਨਾਂ ਦਾ ਗੁੱਸਾ ਸ਼ਾਂਤ ਕਰਨ ਦੀ ਥਾਂ ਹਰਿਆਣਾ ਸਰਕਾਰ ਉਨ੍ਹਾਂ ਨੂੰ ਹੋਰ ਵਧਾਉਣ ਦਾ ਕੰਮ ਕਰ ਰਹੀ ਹੈ।

ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਵਲੋਂ 26 ਨਵੰਬਰ ਨੂੰ ਦਿੱਲੀ ਜਾਣ ਦੇ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਹਰਿਆਣਾ ਪੁਲਿਸ ਨੇ ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਦੇ ਨਾਲ ਲੱਗਦੀ ਹੱਦ 'ਤੇ ਸਾਰੇ ਪਾਸੇ ਬੈਰੀਕੇਡ ਲਗਾ ਕੇ ਨਾਕੇਬੰਦੀ ਕਰ ਦਿੱਤੀ ਹੈ।

ਸਰਦੂਲਗੜ੍ਹ ਦੇ ਡੀ. ਐਸ. ਪੀ. ਸੰਜੀਵ ਗੋਇਲ ਨੇ ਦੱਸਿਆ ਕਿ ਅਜੇ ਤੱਕ ਆਵਾਜਾਈ ਚੱਲ ਰਹੀ ਹੈ ਰਹੀ ਪਰ ਹਰਿਆਣਾ ਪੁਲਿਸ ਦੀ ਮਨਸ਼ਾ ਹੈ ਕਿ ਜੇਕਰ ਕਿਸਾਨ ਇਸ ਰਸਤਿਓਂ ਦਿੱਲੀ ਨੂੰ ਜਾਣਗੇ ਤਾਂ ਹੱਦ ਸੀਲ ਕਰ ਦਿੱਤੀ ਜਾਵੇਗੀ। ਗੌਰਤਲਬ ਹੈ ਕਿ ਇਨ੍ਹਾਂ ਕਿਸਾਨਾਂ ਨੂੰ ਇਸੇ ਤਰ੍ਹਾਂ ਚਾਰ ਪ੍ਰਮੁੱਖ ਰਾਸ਼ਟਰੀ ਰਾਜਮਾਰਗਾਂ, ਜਿਵੇਂ ਕਿ ਅੰਬਾਲਾ ਤੋਂ ਦਿੱਲੀ, ਹਿਸਾਰ ਤੋਂ ਦਿੱਲੀ, ਰੇਵਾੜੀ ਤੋਂ ਦਿੱਲੀ ਅਤੇ ਪਲਵਲ ਤੋਂ ਦਿੱਲੀ ਵੱਲ ਵੀ ਸ਼ੰਭੂ ਬਾਰਡਰ ਅੰਬਾਲਾ ਜ਼ਿਲ੍ਹੇ, ਭਿਵਾਨੀ ਜ਼ਿਲ੍ਹੇ ਦੇ ਪਿੰਡ ਮੁੱਢਾਲ ਚੌਕ, ਕਰਨਾਲ ਜ਼ਿਲ੍ਹੇ ਦੇ ਘਰੌਂਦਾ ਅਨਾਜ ਮੰਡੀ, ਝੱਜਰ ਜ਼ਿਲ੍ਹੇ ਦੇ ਬਹਾਦੁਰਗੜ ਵਿੱਚ ਟਿਕਰੀ ਬਾਰਡਰ ਅਤੇ ਸੋਨੀਪਤ ਜ਼ਿਲ੍ਹੇ ਵਿੱਚ ਰਾਏ ਰਾਜੀਵ ਗਾਂਧੀ ਐਜੂਕੇਸ਼ਨ ਸਿਟੀ ਤੋਂ ਆਵਾਜਾਈ ਨੂੰ ਰੋਕਿਆ ਜਾ ਸਕਦਾ ਹੈ।