ਕਲਯੁਗੀ ਪੁੱਤਰਾਂ ਨੇ ਮਾਂ ਨੂੰ ਕਾਰ ਥੱਲੇ ਕੁਚਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਵੇਂ ਕਲਯੁਗੀ ਪੁੱਤਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇੰਨਾ ਹੀ ਨਹੀਂ, ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 30,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।

crime

ਬਾਂਦਾ: ਕਲਯੁਗੀ ਪੁੱਤਰਾਂ ਨੇ ਆਪਣੀ ਮਾਂ ਨੂੰ  ਥੋੜੇ ਜਿਹੇ ਪੈਸੇ ਲਈ ਕਾਰ ਨਾਲ ਕੁਚਲ ਕੇ ਮੌਤ ਘਾਟ ਉਤਾਰ ਦਿੱਤਾ। ਇਹ  ਮਾਮਲਾ ਬਾਂਦਰਾ ਦੇ ਫਤਿਹਪੁਰ ਦਾ ਹੈ।  ਜਾਣਕਾਰੀ ਅਨੁਸਾਰ ਲਾਲਚੀ ਪੁੱਤਰਾਂ ਨੇ 3 ਸਾਲ ਪਹਿਲਾਂ, ਬੀਮੇ ਦੇ ਪੈਸੇ ਪ੍ਰਾਪਤ ਕਰਨ ਲਈ ਆਪਣੀ ਮਾਂ ਨੂੰ ਕਾਰ ਥੱਲੇ ਕੁਚਲ ਕੇ ਕਤਲ ਕਰ ਦਿੱਤਾ ਸੀ। ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਦੋਵੇਂ ਕਲਯੁਗੀ ਪੁੱਤਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇੰਨਾ ਹੀ ਨਹੀਂ, ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 30,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਜੱਜ ਨੇ ਕਿਹਾ ਕਿ ਜੇਕਰ ਦੋਸ਼ੀ ਜੁਰਮਾਨਾ ਅਦਾ ਨਹੀਂ ਕਰਦੇ, ਤਾਂ ਉਨ੍ਹਾਂ ਨੂੰ 3-3 ਮਹੀਨਿਆਂ ਦੀ ਹੋਰ ਸਜ਼ਾ ਭੁਗਤਣੀ ਪਏਗੀ।