ਏਅਰ ਇੰਡੀਆ ਵਨ ਦੀ ਪਹਿਲੀ ਉਡਾਣ 'ਤੇ ਸਵਾਰ ਹੋਏ ਰਾਸ਼ਟਰਪਤੀ

ਏਜੰਸੀ

ਖ਼ਬਰਾਂ, ਪੰਜਾਬ

ਏਅਰ ਇੰਡੀਆ ਵਨ ਦੀ ਪਹਿਲੀ ਉਡਾਣ 'ਤੇ ਸਵਾਰ ਹੋਏ ਰਾਸ਼ਟਰਪਤੀ

image

ਨਵੀਂ ਦਿੱਲੀ, 24 ਨਵੰਬਰ : ਰਾਸ਼ਟਰਪਤੀ ਰਾਮਨਾਥ ਕੋਵਿੰਦ ਮੰਗਲਵਾਰ ਨੂੰ ਪਹਿਲੀ ਵਾਰ ਏਅਰ ਇੰਡੀਆ ਵਨ ਜਹਾਜ਼ ਵਿਚ ਸਵਾਰ ਹੋਏ। ਇਸ ਜਹਾਜ਼ ਰਾਹੀਂ ਉਨ੍ਹਾਂ ਨੇ ਦਿੱਲੀ ਤੋਂ ਚੇਨਈ ਦੀ ਯਾਤਰਾ ਕੀਤੀ। ਕੋਵਿੰਦ ਆਂਧਰ ਪ੍ਰਦੇਸ਼ ਸਥਿਤ ਤਿਰੂਪਤੀ ਜਾਣਗੇ ਜਿਥੋ ਉਹ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿਚ ਪੂਜਾ ਕਰਨਗੇ। ਰਾਸ਼ਟਰਪਤੀ ਭਵਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਵਲੋਂ ਵੀਵੀਆਈਪੀ ਦੀ ਯਾਤਰਾ ਲਈ ਖ਼ਰੀਦੇ ਜਾਣ ਪਿੱਛੋਂ ਏਅਰ ਇੰਡੀਆ ਵਨ ਦੀ ਇਹ ਪਹਿਲੀ ਉਡਾਣ ਸੀ। ਇਹ ਜਹਾਜ਼ ਇਕ ਵਾਰ ਈਂਧਨ ਭਰਨ ਪਿੱਛੋਂ ਲੰਮੀ ਦੂਰੀ ਤੈਅ ਕਰ ਸਕਦਾ ਹੈ। ਇਹ ਜਹਾਜ਼ ਵਿਸ਼ੇਸ਼ ਤੌਰ 'ਤੇ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀਆਂ ਯਾਤਰਾਵਾਂ ਲਈ ਖ਼ਰੀਦਿਆ ਗਿਆ ਹੈ। ਏਅਰ ਇੰਡੀਆ ਵਨ ਦੀ ਪਹਿਲੀ ਉਡਾਣ ਮੌਕੇ ਰਾਸ਼ਟਰਪਤੀ ਨੇ ਪਾਇਲਟਾਂ, ਅਮਲੇ ਦੇ ਮੈਂਬਰਾਂ ਅਤੇ ਏਅਰ ਇੰਡੀਆ ਦੀ ਪੂਰੀ ਟੀਮ ਨੂੰ ਸ਼ੁੱਭਕਾਮਨਾ ਦਿਤੀ।             (ਪੀਟੀਆਈ)