ਦਿੱਲੀ ਚੱਲੋ’ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਨੇ ਡਰ ਵਜੋਂ ਰੋਕੀਆਂ ਰੇਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਨੂੰ ਡਰ ਹੈ ਕਿ ਰੇਲਾਂ ਰਾਹੀਂ ਕਿਸਾਨ ਦਿੱਲੀ ਪਹੁੰਚ ਸਕਦੇ ਹਨ।

rail

ਚੰਡੀਗੜ੍ਹ: ਪੰਜਾਬ 'ਚ ਖੇਤੀ ਕਾਨੂੰਨਾਂ ਦੇ ਚਲਦੇ ਕਿਸਾਨ ਹੁਣ ਦਿੱਲੀ ਕੂਚ ਕਰਨ ਜਾ ਰਹੇ ਹਨ। ਪਰ ਹਰਿਆਣਾ ਸਰਕਾਰ ਨੇ ਬਾਰਡਰ ਸੀਲ ਕਰ ਦਿੱਤੇ ਹਨ। ਇਸ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਯਾਤਰੀ ਰੇਲ ਗੱਡੀਆਂ ਦੀ ਬਹਾਲੀ ਟਾਲ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ‘ਦਿੱਲੀ ਚੱਲੋ’ ਅੰਦੋਲਨ ਕਰਕੇ ਲਿਆ ਗਿਆ ਹੈ। ਸਰਕਾਰ ਨੂੰ ਡਰ ਹੈ ਕਿ ਰੇਲਾਂ ਰਾਹੀਂ ਕਿਸਾਨ ਦਿੱਲੀ ਪਹੁੰਚ ਸਕਦੇ ਹਨ। ਇਸ ਦੇ ਚਲਦੇ ਹੁਣ ਸਰਕਾਰ ਨੇ ਰੇਲਾਂ ਰੋਕੀਆਂ ਹਨ। 

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਣ ਲਈ ਪੂਰੀ ਵਾਹ ਲਾ ਦਿੱਤੀ ਹੈ। ਦੱਸ ਦਈਏ ਕਿ ਰੇਲਵੇ ਨੇ ਮਾਲਵੇ ਵਿੱਚ ਯਾਤਰੀ ਗੱਡੀਆਂ ਬਹਾਲ ਨਹੀਂ ਕੀਤੀਆਂ। ਮਾਲਵਾ ਕਿਸਾਨ ਸੰਘਰਸ਼ ਦਾ ਗੜ੍ਹ ਹੈ। ਹਰਿਆਣਾ ਵੱਲੋਂ ਹੱਦਾਂ ਸੀਲ ਕਰਨ ਮਗਰੋਂ ਮੋਦੀ ਸਰਕਾਰ ਨੂੰ ਖਦਸ਼ਾ ਸੀ ਕਿ ਕਿਸਾਨ ਰੇਲਾਂ ਰਾਹੀਂ ਦਿੱਲੀ ਪਹੁੰਚ ਸਕਦੇ ਹਨ। ਇਸ ਲਈ ਕਈ ਰੂਟਾਂ ਉੱਪਰ ਰੇਲਾਂ ਰੋਕ ਦਿੱਤੀਆਂ ਹਨ।

ਅੰਬਾਲਾ ਡਿਵੀਜ਼ਨ ਦੇ ਡੀਆਰਐਮ ਜੀਐਮ ਸਿੰਘ ਨੇ ਕਿਹਾ "ਪੰਜਾਬ ਵਿੱਚ ਮਾਲ ਤੇ ਮੁਸਾਫ਼ਰ ਗੱਡੀਆਂ ਦੀ ਆਵਾਜਾਈ ਇੱਕਾ-ਦੁੱਕਾ ਮਾਰਗਾਂ ਨੂੰ ਛੱਡ ਕੇ ਮੁਕੰਮਲ ਰੂਪ ਵਿੱਚ ਬਹਾਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਾਲਵਾ ਇਲਾਕੇ ਵਿੱਚ ਰੇਲ ਬਹਾਲੀ ਲਈ ਉੱਤਰੀ ਰੇਲਵੇ ਦੇ ਦਫ਼ਤਰ ਨੂੰ ਤਜਵੀਜ਼ ਭੇਜੀ ਹੋਈ ਹੈ ਤੇ ਜਲਦੀ ਰੇਲ ਸੇਵਾ ਬਹਾਲ ਹੋ ਜਾਵੇਗੀ।"