ਮਹਿਬੂਬਾ ਮੁਫ਼ਤੀ ਨੇ ਕੇਂਦਰ ਨੂੰ ਕਿਹਾ

ਏਜੰਸੀ

ਖ਼ਬਰਾਂ, ਪੰਜਾਬ

ਮਹਿਬੂਬਾ ਮੁਫ਼ਤੀ ਨੇ ਕੇਂਦਰ ਨੂੰ ਕਿਹਾ

image

 

'ਕਸ਼ਮੀਰ ਰੱਖਣਾ ਚਾਹੁੰਦੇ ਹੋ ਤਾਂ ਧਾਰਾ 370 ਬਹਾਲ ਕਰੋ ਤੇ ਕਸ਼ਮੀਰ ਮੁੱਦੇ ਦਾ ਹੱਲ ਕਢੋ'


ਜੰਮੂ, 24 ਨਵੰਬਰ : ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਬੁਧਵਾਰ ਨੂੰ  ਕੇਂਦਰ ਸਰਕਾਰ ਨੂੰ  ਕਿਹਾ ਕਿ ਜੇਕਰ ਉਹ 'ਕਸ਼ਮੀਰ ਰਖਣਾ' ਚਾਹੁੰਦੀ ਹੈ ਤਾਂ ਧਾਰਾ 370 ਬਹਾਲ ਕਰੇ ਅਤੇ ਕਸ਼ਮੀਰ ਮੁੱਦੇ ਦਾ ਹੱਲ ਕਢੇ | ਉਨ੍ਹਾਂ ਕਿਹਾ ਕਿ ਲੋਕ 'ਅਪਣੀ ਪਹਿਚਾਣ ਅਤੇ ਸਨਮਾਨ' ਵਪਾਸ ਚਾਹੁੰਦੇ ਹਨ ਅਤੇ ਉਹ ਵੀ ਵਿਆਜ ਸਮੇਤ | ਬਨਿਹਾਲ ਦੇ ਨੀਲ ਪਿੰਡ 'ਚ ਲੋਕਾਂ ਨੂੰ  ਸਬੰਧਨ ਕਰਦੇ ਹੋਏ ਮਹਿਬੂਬਾ ਨੇ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ 'ਸਾਡੀ ਕਿਸਮਤ ਦਾ ਫ਼ੈਸਲਾ ਮਹਾਤਮਾ ਗਾਂਧੀ ਦੇ ਭਾਰਤ ਨਾਲ ਕੀਤਾ ਸੀ, ਜਿਸ ਨੇ ਸਾਨੂੰ ਧਾਰਾ 370 ਦਿਤੀ, ਸਾਡਾ ਅਪਣਾ ਸੰਵਿਧਾਨ ਅਤੇ ਝੰਡਾ ਦਿਤਾ'' ਅਤੇ ਗੋਡਸੇ ਨਾਲ ਨਹੀਂ ਰਹਿ ਸਕਦੇ | ਮਹਿਬੂਬਾ ਨੇ ਲੋਕਾਂ ਤੋਂ ਇਕਜੁੱਟ ਹੋਣ ਅਤੇ ''ਸੰਵਿਧਾਨ ਵਲੋਂ ਦਿਤਾ ਵਿਸ਼ੇਸ਼ ਦਰਜਾ ਬਹਾਲ ਕਰਨ ਦੇ ਸਮਰਥਨ 'ਚ ਉਨ੍ਹਾਂ ਦੇ ਸੰਘਰਸ਼ ਅਤੇ ਲੋਕਾਂ ਦੀ ਪਹਿਚਾਣ ਅਤੇ ਸਨਮਾਨ ਦੀ ਸੁਰੱਖਿਆ'' ਲਈ ਅਪਣੀ ਆਵਾਜ਼ ਬੁਲੰਦ ਕਰਨ ਲਈ ਕਿਹਾ |
ਪੀਡੀਪੀ ਮੁਖੀ ਨੇ ਕਿਹਾ, ''ਅਸੀਂ ਮਹਾਤਮਾ ਗਾਂਧੀ ਦੇ ਭਾਰਤ ਨਾਲ ਅਪਣੀ ਕਿਸਮਤ ਜੋੜਨ ਦਾ ਫ਼ੈਸਲਾ ਕੀਤਾ, ਜਿਸ ਨੇ ਸਾਨੂੰ ਧਾਰਾ 370, ਸਾਡਾ ਸੰਵਿਧਾਨ ਅਤੇ ਸਾਡਾ ਝੰਡਾ ਦਿਤਾ | ਜੇਕਰ ਉਹ ਸਾਡੀ ਹਰ ਚੀਜ਼ ਖੋਹ ਲੈਣਗੇ
ਤਾਂ ਅਸੀਂ ਵੀ ਅਪਣਾ ਫ਼ੈਸਲਾ ਵਾਪਸ ਲਿਆਂਗੇ | ਉਨ੍ਹਾਂ ਨੂੰ  ਸੋਚਣਾ ਹੋਵੇਗਾ ਕਿ ਜੇਕਰ ਉਹ ਅਪਣੇ ਨਾਲ ਜੰਮੂ ਕਸ਼ਮੀਰ ਨੂੰ  ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ  ਧਾਰਾ 370 ਨੂੰ  ਬਹਾਲ ਕਰਨਾ ਹੋਵੇਗਾ ਅਤੇ ਕਸ਼ਮੀਰ ਮੁੱਦੇ ਦਾ ਹੱਲ ਕਰਨਾ ਹੋਵੇਗਾ |'' ਮਹਿਬੂਬਾ ਨੇ ਕਿਹਾ, ''ਜੰਮੂ ਕਸ਼ਮੀਰ ਦੇ ਲੋਕ ਗੋਡਸੇ ਦੇ ਭਾਰਤ ਨਾਲ ਨਹੀਂ ਰਹਿ ਸਕਦੇ | ਅਸੀਂ ਮਹਾਤਮਾ ਗਾਂਧੀ ਦਾ ਭਾਰਤ ਚਾਹੁੰਦੇ ਹਾਂ |
ਉਨ੍ਹਾਂ ਕਿਹਾ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਸ਼ਕਤੀਸ਼ਾਲੀ ਰਾਸ਼ਟਰ ਨੇ ਬੰਦੁਕ ਦੇ ਦਮ 'ਤੇ ਲੋਕਾਂ ਦੇ ਸ਼ਾਸ਼ਨ ਨਹੀਂ ਕੀਤਾ ਹੈ | ਉਨ੍ਹਾਂ ਕਿਹਾ, ''ਤੁਸੀਂ ਕਸ਼ਮੀਰ ਨੂੰ  ਲਾਠੀ ਜਾਂ ਬੰਦੂਕ ਦੇ ਦਮ 'ਤੇ ਨਹੀਂ ਰੱਖ ਸਕਦੇ....ਮਹਾਸ਼ਕਤੀ ਅਮਰੀਕਾ ਅਪਣੀ ਤਾਕਤ ਦੇ ਦਮ 'ਤੇ ਅਫ਼ਗ਼ਾਨਿਸਤਾਨ ਵਿਚ ਸ਼ਾਸ਼ਨ ਕਰਨ 'ਚ ਨਾਕਾਮ ਰਿਹਾ ਅਤੇ ਉਸ ਨੂੰ  ਉਥੋਂ ਭੱਜਣਾ ਪਿਆ |''(ਏਜੰਸੀ)