ਸਿੱਧੂ ਨੇ ਬਾਦਲਾਂ ਅਤੇ ਕੇਜਰੀਵਾਲ ਦੀ ਟਵੀਟ ਰਾਹੀਂ ਲਗਾਈ ਕਲਾਸ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਨੇ ਬਾਦਲਾਂ ਅਤੇ ਕੇਜਰੀਵਾਲ ਦੀ ਟਵੀਟ ਰਾਹੀਂ ਲਗਾਈ ਕਲਾਸ

image

 


ਕਿਹਾ, ਲੋਕਾਂ ਨੂੰ  'ਲਾਲੀਪੌਪ' ਦੇਣਾ ਬੰਦ ਕਰੋ

ਚੰਡੀਗੜ੍ਹ, 24 ਨਵੰਬਰ (ਅੰਕੁਰ ਤਾਂਗੜੀ): ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਇਕ ਵਾਰ ਮੁੜ ਤੋਂ ਅਪਣੇ ਵਖਰੇ ਅੰਦਾਜ਼ ਵਿਚ ਬਾਦਲਾਂ 'ਤੇ ਵਿਅੰਗ ਕਸਿਆ ਹੈ | ਸਿੱਧੂ ਨੇ ਟਵਿੱਟਰ 'ਤੇ ਟਵੀਟਾਂ ਦੀ ਝੜੀ ਲਗਾ ਦਿਤੀ | ਸਿੱਧੂ ਨੇ ਇਸ ਵਾਰ ਅਪਣੇ ਟਵੀਟਾਂ ਵਿਚ ਪੰਜਾਬ ਵਿਚੋਂ ਮਾਫ਼ੀਆ ਰਾਜ ਦਾ ਖ਼ਾਤਮਾ ਕਰਨ ਅਤੇ ਪੰਜਾਬ ਵਿਚ ਇਕ ਠੋਸ ਨੀਤੀ ਆਧਾਰਤ ਮਾਡਲ ਲਿਆਉਣ ਦੀ ਗੱਲ ਆਖੀ | ਸਿੱਧੂ ਨੇ ਅਪਣੇ ਟਵੀਟ ਰਾਹੀਂ ਕਿਹਾ ਕਿ ਯੂਪੀਏ ਸਰਕਾਰ ਨੇ ਭਾਰਤ ਦੇ ਸਮਾਜ ਅਤੇ ਆਰਥਕਤਾ ਨੂੰ  ਬਦਲਣ ਲਈ ਨੀਤੀਆਂ ਤਿਆਰ ਕੀਤੀਆਂ | ਅੱਜ ਪੰਜਾਬ ਨੂੰ  ਅਪਣੀ ਆਰਥਕਤਾ ਦੀ ਨੀਤੀ ਆਧਾਰਤ ਮਾਡਲ ਦੀ ਲੋੜ ਹੈ, ਲੋਕ ਨੀਤੀ ਢਾਂਚੇ, ਪ੍ਰਭਾਸ਼ਤ ਬਜਟ ਵੰਡ ਅਤੇ ਲਾਗੂ ਕਰਨ ਦੇ ਮਾਪਦੰਡਾਂ ਤੋਂ ਬਿਨਾਂ ਅਪਣੇ ਵੱਲ ਖਿੱਚਣ ਵਾਲੀਆਂ ਯੋਜਨਾਵਾਂ ਦਾ ਸ਼ਿਕਾਰ ਨਹੀਂ ਹੋਣਗੇ | ਸਿੱਧੂ ਨੇ ਲੜੀਵਾਰ ਕਈ ਟਵੀਟ ਕੀਤੇ |
ਅਪਣੇ ਅਗਲੇ ਟਵੀਟ ਵਿਚ ਸਿੱਧੂ ਨੇ ਕਿਹਾ ਕਿ, 'ਸਕੀਮਾਂ ਸਿਰਫ਼ ਕ੍ਰੈਡਿਟ ਲੈਣ ਲਈ ਬਣਾਈਆਂ ਜਾਂਦੀਆਂ ਹਨ | ਉਹ ਵੀ ਪ੍ਰਚਲਤ ਮੰਗਾਂ ਪ੍ਰਤੀ ਤੇਜ਼ ਰਫ਼ਤਾਰ ਪ੍ਰਤੀਕਿਰਿਆ, ਸ਼ਾਸਨ ਅਤੇ ਆਰਥਕਤਾ ਬਾਰੇ ਬਿਨਾਂ ਸੋਚੇ |' ਇਤਿਹਾਸ ਦਸਦਾ ਹੈ ਕਿ ਅਪਣੇ ਵਲ ਖਿੱਚਣ ਵਾਲੇ ਉਪਾਅ ਸਿਰਫ਼ ਲੰਮੇ ਸਮੇਂ ਲਈ ਲੋਕਾਂ ਨੂੰ  ਨੁਕਸਾਨ ਪਹੁੰਚਾਉਂਦੇ ਹਨ | ਪਰ ਚੰਗੇ ਰਾਜਨੇਤਾ ਲੋਕਾਂ ਨੂੰ  ਲਾਲੀਪੌਪ ਨਹੀਂ ਦੇਣਗੇ ਸਗੋਂ ਸਮਾਜ ਅਤੇ ਆਰਥਕਤਾ ਦੀ ਨੀਂਹ ਬਣਾਉਣ ਵਲ ਧਿਆਨ ਦੇਣਗੇ | ਸਿੱਧੂ ਨੇ ਅਗਲੇ ਟਵੀਟ ਵਿਚ ਪੰਜਾਬ ਮਾਡਲ ਦੀ ਗੱਲ ਕਰਦਿਆਂ ਕਿਹਾ ਕਿ ਕ੍ਰੈਡਿਟ ਗੇਮਜ਼ ਲੰਮਾ ਸਮਾਂ ਨਹੀਂ ਚਲਦੀਆਂ, ਉਹ ਸਮਾਜ ਨੂੰ  ਹੋਰ ਕਰਜ਼ੇ ਹੇਠ ਦਬਾਅ ਦਿੰਦੀਆਂ ਹਨ | ਪੰਜਾਬ ਨੂੰ  ਨੀਤੀ-ਆਧਾਰਤ ਮਾਡਲ ਦੀ ਲੋੜ ਹੈ ਅਤੇ ਜਲਦੀ ਹੀ ਹਰ ਪੰਜਾਬੀ ਅਮੀਰ ਅਤੇ ਖ਼ੁਸ਼ਹਾਲ ਹੋਵੇਗਾ ਜਿਵੇਂ ਅਸੀਂ ਪਹਿਲੇ ਸਮਿਆਂ ਵਿਚ ਸੀ | ਪੰਜਾਬ ਮਾਡਲ ਹੀ ਅੱਗੇ ਹੈ |
ਸਿੱਧੂ ਨੇ ਦਿੱਲੀ ਦੇ ਮੁੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਐਲਾਨਾਂ ਉਤੇ ਤਿੱਖਾ ਹਮਲਾ ਕੀਤਾ ਹੈ | ਨਵਜੋਤ ਸਿੱਧੂ ਨੇ ਕੇਜਰੀਵਾਲ 'ਤੇ ਨਿਸ਼ਾਨਾ
ਸਾਧਦੇ ਹੋਏ ਕਿਹਾ ਕਿ ਉਹ ਅਪਣੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਲੋਕਾਂ ਨੂੰ  ਹਰ ਵਾਰ ਨਵਾਂ ਲਾਲੀਪੌਪ ਦਿੰਦੇ ਹਨ | ਸਿੱਧੂ ਨੇ ਕੇਜਰੀਵਾਲ ਨੂੰ  ਪੁਛਿਆ ਕਿ ਉਹ 26 ਲੱਖ ਨੌਕਰੀਆਂ, ਹਰ ਇਕ ਔਰਤ ਨੂੰ  ਪ੍ਰਤੀ ਮਹੀਨਾ ਇਕ 1000 ਰੁਪਏ ਦੇਣ ਅਤੇ ਲੋਕਾਂ ਨੂੰ  2 ਕਿਲੋਵਾਟ ਤਕ ਮੁਫ਼ਤ ਬਿਜਲੀ ਦੇਣ ਦੀ ਗੱਲ ਕਰ ਰਹੇ ਹਨ | ਸਿੱਧੂ ਨੇ ਕਿਹਾ ਇਨ੍ਹਾਂ ਸਾਰਿਆਂ ਨੂੰ  ਮਿਲਾ ਕੇ ਕੁਲ ਬਜਟ 1 ਲੱਖ 10 ਹਜ਼ਾਰ ਕਰੋੜ ਰੁਪਏ ਬਣਦਾ ਹੈ ਪਰ ਸੂਬੇ ਦਾ ਬਜਟ 72 ਹਜ਼ਾਰ ਕਰੋੜ ਹਨ | ਪਰ ਪਹਿਲਾਂ ਉਹ ਇਹ ਦਸਣ ਕਿ ਇਨ੍ਹਾਂ ਸਾਰਿਆਂ ਵਾਅਦਿਆਂ ਨੂੰ  ਪੂਰਾ ਕਰਨ ਲਈ ਬਜਟ ਕਿਥੋਂ ਲਿਆਵੋਗੇ? ਸਿੱਧੂ ਨੇ ਅਪਣੇ ਅਗਲੇ ਟਵੀਟ ਵਿਚ ਕੇਬਲ ਮਾਫ਼ੀਆ ਦਾ ਜ਼ਿਕਰ ਕਰਦਿਆਂ ਕਿਹਾ,''ਮੈਂ 2017 ਵਿਚ, ਪੰਜਾਬ ਕੈਬਨਿਟ ਵਿਚ ਪੰਜਾਬ ਮਾਡਲ ਦੀ ਇਕ ਝਲਕ ਪੇਸ਼ ਕਰਦਿਆਂ 'ਪੰਜਾਬ ਇੰਟਰਟੇਨਮੈਂਟ ਟੈਕਸ ਬਿਲ' ਨੂੰ  ਪੇਸ਼ ਕੀਤਾ | ਇਹ ਬਿੱਲ ਕੇਬਲ ਮਾਫ਼ੀਆ ਨੂੰ  ਖ਼ਤਮ ਕਰਨ, ਸਥਾਨਕ ਆਪਰੇਟਰਾਂ ਨੂੰ  ਮਜ਼ਬੂਤ ਕਰਨ ਅਤੇ ਫ਼ਾਸਟਵੇਅ ਦੇ ਏਕਾਧਿਕਾਰ ਨੂੰ  ਖ਼ਤਮ ਕਰਨ ਲਈ ਪੇਸ਼ ਕੀਤਾ ਗਿਆ ਸੀ |
ਬਾਦਲਾਂ ਨੂੰ  ਆੜੇ ਹੱਥੀ ਲੈਂਦਿਆ ਸਿੱਧੂ ਨੇ ਕਿਹਾ ਕਿ ਉਹ ਠੋਸ ਨੀਤੀ ਆਧਾਰਤ ਪੰਜਾਬ ਮਾਡਲ ਲਿਆਉਣਗੇ | ਕੇਬਲ ਮਾਫ਼ੀਆ ਵਰਗੇ ਬਾਦਲਾਂ ਦੇ ਬਣਾਏ ਅਜਾਰੇਦਾਰਾਂ ਤੋਂ ਛੁਟਕਾਰਾ ਦਿਆਉਣਗੇ | ਸਿੱਧੂ ਨੇ ਅੱਗੇ ਕਿਹਾ ਕਿ ਅਸੀਂ ਕੇਬਲ ਮਾਫ਼ੀਆ ਅਤੇ ਰੇਤ ਮਾਫ਼ੀਆ ਉਤੇ ਨਕੇਲ ਕੱਸਣ ਦੀ ਤਿਆਰੀ ਕਰ ਰਹੇ ਹਾਂ | ਨਵਜੋਤ ਸਿਧੂ ਨੇ ਕਿਹਾ ਕਿ ਪੰਜਾਬ ਲਈ ਉਹ ਅਪਣੀ 13 ਨੁਕਾਤੀ ਪ੍ਰੋਗਰਾਮ ਦਾ ਐਲਾਨ ਛੇਤੀ ਕਰਨਗੇ | ਇਨ੍ਹਾਂ ਸੱਭ ਦਾ ਐਲਾਨ ਉਦੋਂ ਹੋਵੇਗਾ ਜਦੋਂ ਉਹ ਰਾਹੁਲ, ਅਤੇ ਪਿ੍ਅੰਕਾ ਗਾਂਧੀ ਉਨ੍ਹਾਂ ਨੂੰ  ਹੁਕਮ ਦੇਣਗੇ | ਉਹ ਅਪਣੇ ਪ੍ਰੋਗਰਾਮਾਂ ਲੈ ਕੇ ਉਨ੍ਹਾਂ ਕੋਲ ਜਾਣਗੇ |