A youth died due to drug overdose
ਜ਼ੀਰਕਪੁਰ: ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਸ਼ੇ ਨੂੰ ਠੱਲ੍ਹ ਪਾਉਣ ਲਈ ਭਾਵੇਂ ਕਿ ਕਈ ਯਤਨ ਕੀਤੇ ਜਾ ਰਹੇ ਹਨ ਪਰ ਇਸ ਕਾਰਨ ਹੋ ਰਹੀਆਂ ਮੌਤਾਂ ਦੇ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਜ਼ੀਰਕਪੁਰ ਤੋਂ ਹੈ ਜਿਥੇ ਵੱਧ ਮਾਤਰਾ 'ਚ ਨਸ਼ਾ ਕਰਨ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਨਵੀਨ ਸਿਸੋਦੀਆ (35) ਵਾਸੀ ਪਿੰਡ ਡੀਡੋਰ, ਮੰਡੀ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ। ਮ੍ਰਿਤਕ ਫਿਲਹਾਲ ਇਥੇ ਜ਼ੀਰਕਪੁਰ 'ਚ ਨਜ਼ਦੀਕ ਪਟਿਆਲਾ ਸੜਕ ਕਿਰਾਏ 'ਤੇ ਰਹਿੰਦਾ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨਵੀਨ ਸਿਸੋਦੀਆ ਇੱਥੇ ਇਕੱਲਾ ਹੀ ਢਾਬੇ ਨੇੜਲੀ ਗਲੀ 'ਚ ਇਕ ਸ਼ੋਅਰੂਮ ਦੀ ਦੂਜੀ ਮੰਜ਼ਿਲ 'ਤੇ ਕਿਰਾਏ 'ਤੇ ਰਹਿੰਦਾ ਸੀ। ਨਵੀਨ ਸ਼ਰਾਬ ਪੀਣ ਦਾ ਆਦੀ ਸੀ ਅਤੇ ਵਿੱਤ ਤੋਂ ਵੱਧ ਸੇਵਨ ਕਰਨ ਦੇ ਚਲਦੇ ਹੀ ਉਸ ਦੀ ਮੌਤ ਹੋ ਗਈ।