ਐਂਬੂਲੈਂਸ ਡਰਾਈਵਰ ਨੇ ਮਰੀਜ਼ ਨੂੰ ਲਗਾਇਆ ਇੰਜੈਕਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਐਂਬੂਲੈਂਸ ਡਰਾਈਵਰ ਨੇ ਮਰੀਜ਼ ਨੂੰ ਲਗਾਇਆ ਇੰਜੈਕਸ਼ਨ

image

ਬਲੀਆ, 25 ਨਵੰਬਰ : ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਡਾਕਟਰੀ ਰੂਮ 'ਚ ਇਕ ਐਂਬੂਲੈਂਸ ਡਰਾਈਵਰ ਵਲੋਂ ਰੋਗੀ ਨੂੰ  ਟੀਕਾ ਲਗਾਉਣ ਦਾ ਵੀਡੀਉ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਦੋਸ਼ੀ ਮੈਡੀਕਲ ਕਰਮੀਆਂ ਵਿਰੁਧ ਕਾਰਵਾਈ ਕਰਦੇ ਹੋਏ ਸ਼ਪੱਸ਼ਟੀਕਰਨ ਮੰਗਿਆ ਹੈ | ਇਕ ਅਧਿਕਾਰੀ ਨੇ ਸ਼ੁਕਰਵਾਰ ਨੂੰ  ਇਹ ਜਾਣਕਾਰੀ ਦਿਤੀ | ਜ਼ਿਲ੍ਹਾ ਹਸਪਤਾਲ ਦੇ ਮੁੱਖ ਮੈਡੀਕਲ ਸੁਪਰਡੈਂਟ (ਸੀ.ਐਮ.ਐਸ.) ਡਾ. ਦਿਵਾਕਰ ਸਿੰਘ ਨੇ ਸ਼ੁਕਰਵਾਰ ਨੂੰ  ਦਸਿਆ ਕਿ ਜ਼ਿਲ੍ਹਾ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਕਮਰੇ ਦਾ ਇਕ ਵੀਡੀਉ ਵੀਰਵਾਰ ਨੂੰ  ਸਾਹਮਣੇ ਆਇਆ, ਜਿਸ ਵਿਚ ਐਂਬੂਲੈਂਸ ਡਰਾਈਵਰ ਇਕ ਰੋਗੀ ਨੂੰ  ਟੀਕਾ ਲਗਾਉਂਦੇ ਦਿਖਾਈ ਦੇ ਰਿਹਾ ਹੈ |
ਸੀ.ਐਮ.ਐਸ. ਨੇ ਦਸਿਆ ਕਿ ਵੀਡੀਉ ਜਨਤਕ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ਦਾ ਨੋਟਿਸ ਲਿਆ ਅਤੇ ਐਮਰਜੈਂਸੀ ਮੈਡੀਕਲ ਰੂਮ ਦੇ ਇੰਚਾਰਜ ਮੈਡੀਕਲ ਅਧਿਕਾਰੀ ਤੋਂ ਲੈ ਕੇ ਕਮਰੇ 'ਚ ਤਾਇਨਾਤ ਡਾਕਟਰ ਅਤੇ ਹੋਰ ਮੈਡੀਕਲ ਕਰਮੀਆਂ ਵਿਰੁਧ ਕਾਰਵਾਈ ਸ਼ੁਰੂ ਕੀਤੀ ਹੈ | ਸੀ.ਐਮ.ਐਸ. ਨੇ ਦਸਿਆ ਕਿ ਸਾਰੇ ਮੈਡੀਕਲ ਕਰਮੀਆਂ ਨੂੰ  ਨੋਟਿਸ ਜਾਰੀ ਕਰ ਕੇ ਤੁਰਤ ਜਵਾਬ ਮੰਗਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਦੋਸ਼ੀ ਮੈਡੀਕਲ ਕਰਮੀਆਂ ਵਿਰੁਧ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦਸਿਆ ਕਿ ਇਹ ਘਟਨਾ 23 ਨਵੰਬਰ ਰਾਤ ਦੀ ਹੈ |     (ਏਜੰਸ