BSF nabs Pakistani infiltrator in Ferozepur: ਬੀਐਸਐਫ ਨੇ ਫ਼ਿਰੋਜ਼ਪੁਰ 'ਚ ਫੜਿਆ ਪਾਕਿ ਘੁਸਪੈਠੀਆ, ਜਾਂਚ 'ਚ ਜੁਟੀ ਪੁਲਿਸ
BSF nabs Pakistani infiltrator in Ferozepur: ਫੜੇ ਗਏ ਨੌਜਵਾਨ ਦੀ ਪਛਾਣ ਰਬੀਬ ਬਿਲਾਲ ਵਾਸੀ ਫੈਸਲਾਬਾਦ ਵਜੋਂ ਹੋਈ
BSF nabs Pakistani infiltrator in Ferozepur News in punjabi : ਬੀਐਸਐਫ ਨੇ ਫ਼ਿਰੋਜ਼ਪੁਰ ਵਿਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਨ ਵਾਲੇ ਇੱਕ ਘੁਸਪੈਠੀਏ ਨੂੰ ਫੜਿਆ ਹੈ। ਫੜਿਆ ਗਿਆ ਘੁਸਪੈਠੀਆ ਪਾਕਿਸਤਾਨੀ ਨਾਗਰਿਕ ਹੈ। ਜਿਸ ਨੂੰ ਬੀ.ਐਸ.ਐਫ 155 ਬਟਾਲੀਅਨ ਦੇ ਜਵਾਨਾਂ ਨੇ ਜੇ.ਸੀ.ਸੀ ਬੈਰੀਅਰ ਨੇੜੇ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਦੇ ਹੋਏ ਫੜਿਆ।
ਇਹ ਵੀ ਪੜ੍ਹੋ: Khanna Fauji Death News: ਛੁੱਟੀ ਆ ਰਹੇ ਫ਼ੌਜੀ ਦੀ ਰਸਤੇ 'ਚ ਹੋਈ ਮੌਤ
ਪਾਕਿਸਤਾਨੀ ਨਾਗਰਿਕ ਕੋਲੋਂ ਬਰਾਮਦ ਹੋਏ ਆਧਾਰ ਕਾਰਡ ਮੁਤਾਬਕ ਨੌਜਵਾਨ ਦੀ ਪਛਾਣ ਰਬੀਬ ਬਿਲਾਲ ਵਾਸੀ ਫੈਸਲਾਬਾਦ ਵਜੋਂ ਹੋਈ ਹੈ। ਕਾਰਡ ਮੁਤਾਬਕ ਉਹ ਪਾਕਿਸਤਾਨ ਸਥਿਤ ਕੋਸੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ 'ਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ। ਤਲਾਸ਼ੀ ਦੌਰਾਨ ਉਸ ਕੋਲੋਂ ਦੋ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਮਾਚਿਸ ਦਾ ਡੱਬਾ ਅਤੇ ਟੂਥਬਰਸ਼ ਬਰਾਮਦ ਹੋਏ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਬੀਐਸਐਫ ਦੇ ਜਵਾਨਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Shameful act of Australian players: ਆਸਟ੍ਰੇਲੀਆਈ ਖਿਡਾਰੀਆਂ ਦੀ ਸ਼ਰਮਨਾਕ ਹਰਕਤ, ਕੋਹਲੀ, ਰੋਹਿਤ 'ਤੇ ਕੀਤੀ ਅਪਮਾਨਜਨਕ ਪੋਸਟ ਨੂੰ...
ਜਿਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਉਸ ਦੇ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਪਿੱਛੇ ਕੀ ਕਾਰਨ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਮੁਲਜ਼ਮ ਕੋਲੋਂ ਫਿਲਹਾਲ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ ਪਰ ਉਹ ਭਾਰਤੀ ਸਰਹੱਦ ਵਿੱਚ ਕਿਉਂ ਵੜਿਆ? ਸੁਰੱਖਿਆ ਏਜੰਸੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।