Amritsar Airport News: ਅੰਮ੍ਰਿਤਸਰ ਹਵਾਈ ਅੱਡੇ 'ਤੇ ਕਰੋੜਾਂ ਦਾ ਸੋਨਾ ਬਰਾਮਦ, ਕਸਟਮ ਵਿਭਾਗ ਨੇ ਦੁਬਈ ਤੋਂ ਆਏ ਯਾਤਰੀ ਤੋਂ ਜ਼ਬਤ ਕੀਤਾ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar Airport News ਬਰਾਮਦ ਸੋਨੇ ਦਾ ਵਜ਼ਨ 1935.14 ਗ੍ਰਾਮ

Amritsar Airport Gold News in punjabi

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਡੇਢ ਕਰੋੜ ਰੁਪਏ ਦਾ ਸੋਨਾ ਬਰਾਮਦ ਹੋਇਆ ਹੈ। ਇਹ ਸੋਨਾ ਕਸਟਮ ਵਿਭਾਗ ਨੇ ਦੁਬਈ ਦੇ ਇੱਕ ਯਾਤਰੀ ਤੋਂ ਜ਼ਬਤ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਯਾਤਰੀ ਨੇ ਇਹ ਸੋਨਾ ਆਪਣੇ ਅੰਡਰਵੀਅਰ ਵਿੱਚ ਛੁਪਾ ਲਿਆ ਸੀ। ਪਰ ਉਸ ਨੂੰ ਕਸਟਮ ਵਿਭਾਗ ਨੇ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਲਿਆ।

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੁਬਈ ਤੋਂ ਆਈ ਫਲਾਈਟ 'ਚ ਇਕ ਯਾਤਰੀ ਆਪਣੇ ਅੰਡਰਵੀਅਰ 'ਚ ਲੁਕੋ ਕੇ ਤਕਰੀਬਨ 2 ਕਿੱਲੋ ਸੋਨਾ ਲੈ ਕੇ ਆਇਆ ਸੀ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਿਵੇਂ ਹੀ ਫਲਾਈਟ ਲੈਂਡ ਹੋਈ, ਚੈਕਿੰਗ ਦੌਰਾਨ ਯਾਤਰੀ ਫੜਿਆ ਗਿਆ। ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਕਰੀਬ ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਕਸਟਮ ਅਧਿਕਾਰੀਆਂ ਨੇ ਮੁਲਜ਼ਮ ਅਤੇ ਸੋਨੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਾਣਕਾਰੀ ਮੁਤਾਬਕ ਯਾਤਰੀ ਨੇ ਚਾਰ ਪਾਊਚਾਂ 'ਚ ਪੇਸਟ ਫਾਰਮ 'ਚ ਸੋਨਾ ਭਰ ਕੇ ਆਪਣੇ ਅੰਡਰਵੀਅਰ 'ਚ ਛੁਪਾ ਲਿਆ ਸੀ। ਸੂਚਨਾ ਮਿਲਣ 'ਤੇ ਕਸਟਮ ਅਧਿਕਾਰੀਆਂ ਨੇ ਫਲਾਈਟ ਤੋਂ ਉਤਰਨ ਵਾਲੇ ਯਾਤਰੀਆਂ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਇਕ ਵਿਅਕਤੀ ਦੇ ਅੰਡਰਵੀਅਰ 'ਚੋਂ ਚਾਰ ਪਾਊਚ ਬਰਾਮਦ ਹੋਏ, ਜਿਨ੍ਹਾਂ 'ਚ 1935.14 ਗ੍ਰਾਮ ਸੋਨਾ ਪੇਸਟ ਦੇ ਰੂਪ 'ਚ ਭਰਿਆ ਹੋਇਆ ਸੀ। ਐਕਟ ਤਹਿਤ ਮਾਮਲਾ ਦਰਜ ਕਰਕੇ ਕਸਟਮ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।