Punjab News: ਖੇਤੀਬਾੜੀ ਵਿਭਾਗ ਵਲੋਂ ਸਬਸਿਡੀ ’ਤੇ ਦਿੱਤਾ ਜਾ ਰਿਹਾ ਹੈ ਕਣਕ ਦਾ ਬੀਜ

ਏਜੰਸੀ

ਖ਼ਬਰਾਂ, ਪੰਜਾਬ

Punjab News: ਕਿਸਾਨ ਇਹ ਬੀਜ ਸਬੰਧਤ ਬਲਾਕ ਪੱਧਰੀ ਖੇਤੀਬਾੜੀ ਦਫ਼ਤਰਾਂ ਤੋਂ ਲੈ ਸਕਦੇ ਹਨ -ਮੁੱਖ ਖੇਤੀਬਾੜੀ ਅਫ਼ਸਰ

Wheat seed is being given on subsidy by the Department of Agriculture

 

Punjab News: ਪੰਜਾਬ ਸਰਕਾਰ ਵੱਲੋਂ ਪਨਸੀਡ ਨੂੰ ਰਾਜ ਦੀ ਬੀਜ ਨੋਡਲ ਏਜੰਸੀ ਘੋਸ਼ਿਤ ਕੀਤਾ ਹੋਇਆ ਹੈ। ਹਾੜੀ 2024-25 ਦੌਰਾਨ ਸਬਮਿਸ਼ਨ ਆਨ ਸੀਡ ਐਂਡ ਪਲਾਂਟਿੰਗ ਮਟੀਰੀਅਲ ਸੀਡ ਵਿਲੇਜ ਪ੍ਰੋਗਰਾਮ ਅਧੀਨ ਕਣਕ ਦਾ ਬੀਜ 1600 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਉਪਰ ਦਿੱਤਾ ਜਾ ਰਿਹਾ ਹੈ। ਕਣਕ ਦੇ ਬੀਜ ਦਾ ਇਸ ਵੇਲੇ 3740 ਰੁਪਏ ਕੁਇੰਟਲ ਮੁੱਲ ਹੈ ਪ੍ਰੰਤੂ ਕਿਸਾਨਾਂ ਨੂੰ 1600 ਰੁਪਏ ਸਬਸਿਡੀ ਵਜੋਂ ਘਟਾ ਕੇ 2140 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੁਹੱਈਆ ਕਰਵਾਇਆ ਜਾਵੇਗਾ। ਇਸ ਵਿੱਤੀ ਸਹਾਇਤਾ ਦੀ ਮਦਦ ਨਾਲ ਕਿਸਾਨ ਵੀਰ ਆਪਣਾ ਵਧੀਆ ਤਸਦੀਕਸ਼ੁਦਾ ਕੁਆਲਿਟੀ ਬੀਜ ਤਿਆਰ ਕਰ ਸਕਦੇ ਹਨ ਅਤੇ ਆਪਣੇ ਖੇਤੀ ਬੀਜ ਦੀ ਕੁਆਲਿਟੀ ਵੀ ਸੁਧਾਰ ਸਕਦੇ ਹਨ।

ਮੁੱਖ ਖੇਤੀਬਾੜੀ ਅਫ਼ਸਰ, ਮੋਗਾ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ ਕਿਸਾਨ ਆਪਣੇ ਬਲਾਕ ਖੇਤੀਬਾੜੀ ਦਫਤਰਾਂ ਵਿੱਚ ਸੰਪਰਕ ਕਰਕੇ ਸਬਸਿਡੀ ਵਾਲਾ ਬੀਜ ਪ੍ਰਾਪਤ ਕਰ ਸਕਦੇ ਹਨ। ਸਬਸਿਡੀ ਵਾਲਾ ਫਾਰਮ ਪਿੰਡ ਦੇ ਨੰਬਰਦਾਰ/ਸਰਪੰਚ ਤੋਂ ਵੈਰੀਫਾਈ ਕਰਵਾ ਕੇ ਲਿਆਉਣਾ ਪਵੇਗਾ।

ਇੱਕ ਫਾਰਮ 'ਤੇ ਇੱਕ ਬੈਗ ਦਿੱਤਾ ਜਾਵੇਗਾ। ਇਹ ਸਹਾਇਤਾ ਤਸਦੀਕਸ਼ੁਦਾ ਬੀਜ ਦੀ ਖਰੀਦ ਤੇ ਇੱਕ ਕਿਸਾਨ ਨੂੰ ਵੱਧ ਤੋਂ ਵੱਧ ਇੱਕ ਏਕੜ ਰਕਬੇ ਲਈ ਦਿੱਤੀ ਜਾਵੇਗੀ। ਬਿਨੈਪੱਤਰ ਦੇ ਆਧਾਰ ’ਤੇ ਬੀਜ ਖ੍ਰੀਦਣ ਵੇਲੇ ਕਿਸਾਨ ਵੱਲੋਂ ਤਸਦੀਕਸ਼ੁਦਾ ਬੀਜ ਦਾ ਸਰਟੀਫਿਕੇਸ਼ਨ ਟੈਗ ਸਬੰਧਤ ਖੇਤੀਬਾੜੀ ਬਲਾਕ ਦਫਤਰ ਕੋਲ ਬੀਜ ਦੀ ਖਰੀਦ ਸਮੇਂ ਹੀ ਜਮ੍ਹਾਂ ਕਰਵਾਉਣਾ ਹੋਵੇਗਾ।