ਅੰਮ੍ਰਿਤਸਰ ਵਿੱਚ ਧਾਰਮਿਕ ਅਸਥਾਨਾਂ ਜਾਂ ਜਨਤਕ ਇਕੱਠ ਵਿੱਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਵਰਤਣ 'ਤੇ ਪਾਬੰਦੀ
ਕਮਿਸ਼ਨਰੇਟ ਅੰਮ੍ਰਿਤਸਰ ਨੇ ਜਾਰੀ ਕੀਤੇ ਹੁਕਮ
Ban on using loudspeakers in religious places or public gatherings from 10 pm to 6 am in Amritsar
ਅੰਮ੍ਰਿਤਸਰ: ਕਮਿਸ਼ਨਰੇਟ ਅੰਮ੍ਰਿਤਸਰ ਦੇ ਖੇਤਰ ਵਿੱਚ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਰਾਤ 10:00 ਵਜੇ ਤੋਂ ਸਵੇਰੇ 06:00 ਵਜੇ ਤੱਕ ਕਿਸੇ ਵੀ ਧਾਰਮਿਕ ਸਥਾਨ ਜਾਂ ਜਨਤਕ ਇਕੱਠ ਵਿੱਚ ਲਾਊਡ ਸਪੀਕਰ/ਡੀਜੇ ਵਰਤਣ ਦੀ ਮਨਾਹੀ ਹੈ, ਕਿਉਂਕਿ ਇਹ ਲੋਕਾਂ ਦੀ ਸਿਹਤ, ਮਰੀਜ਼ਾਂ ਅਤੇ ਪੰਛੀਆਂ ਜਾਨਵਰਾਂ ਲਈ ਖਤਰਨਾਕ ਸਾਬਤ ਹੁੰਦਾ ਹੈ। ਇਸ ਲਈ ਡਿਪਟੀ ਕਮਿਸ਼ਨ ਪੁਲਿਸ, ਅੰਮ੍ਰਿਤਸਰ ਵੱਲੋਂ ਧਾਰਾ 163 BNSS ਅਧੀਨ ਰਾਤ 10:00 ਵਜੇ ਸਵੇਰੇ 06:00 ਵਜੇ ਤੱਕ (ਐਮਰਜੈਂਸੀ ਛੱਡ ਕੇ) ਲਾਊਡ ਸਪੀਕਰ ਵਰਤਣ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇਹ ਹੁਕਮ ਮਿਤੀ 16-02-2026 ਤੱਕ ਲਾਗੂ ਰਹੇਗਾ।