ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ

ਏਜੰਸੀ

ਖ਼ਬਰਾਂ, ਪੰਜਾਬ

ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ

image

image

image

ਨੋਇਡਾ, 24 ਦਸੰਬਰ : ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਭਾਰਤੀ ਕਿਸਾਨ ਯੂਨੀਅਨ (ਭਾਨੂ) ਦਾ ਚਿੱਲਾ ਸਰਹੱਦ ਉੱਤੇ ਧਰਨਾ ਜਾਰੀ ਹੈ ਅਤੇ ਵੀਰਵਾਰ ਨੂੰ ਵੀ 11 ਕਿਸਾਨ ਭੁੱਖ ਹੜਤਾਲ ਉੱਤੇ ਬੈਠੇ¢ ਭਾਕਿਯੂ (ਭਾਨੂ) ਦੇ ਸੂਬਾ ਪ੍ਰਧਾਨ ਯੋਗੇਸ਼ ਪ੍ਰਤਾਪ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੂਰੀ ਤਰ੍ਹਾਂ ਜ਼ਿੱਦ 'ਤੇ ਅੜੀ ਹੈ¢ ਸਰਦੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਰਕਾਰ ਸੰਭਾਲ ਨਹੀਂ ਕਰ ਰਹੀ¢ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਕੰਮ ਕਰ ਰਹੀ ਹੈ, ਪਰ ਕਿਸਾਨ ਝੁਕਣ ਅਤੇ ਟੁੱਟਣ ਵਾਲੇ ਨਹੀਂ¢ ਕੇਂਦਰ ਸਰਕਾਰ ਨੂੰ ਤਿੰਨ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣੇ ਪੈਣਗੇ, ਨਹੀਂ ਤਾਂ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ¢ ਇਸ ਦÏਰਾਨ, ਭਾਰਤੀ ਕਿਸਾਨ ਯੂਨੀਅਨ (ਲੋਕ ਸ਼ਕਤੀ) ਦੇ ਕÏਮੀ ਪ੍ਰਧਾਨ, ਜੋ ਕਿ ਦਲਿਤ ਪ੍ਰੇਰਨਾ ਸਥਲ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਹਨ, ਨੇ ਕਿਹਾ ਕਿ ਜੇਕਰ ਭਾਜਪਾ ਦੇ ਲੋਕ ਨੁਮਾਇੰਦੇ ਉਨ੍ਹਾਂ ਨੂੰ ਖੇਤੀਬਾੜੀ ਕਾਨੂੰਨ ਦੇ ਫਾਇਦਿਆਂ ਨੂੰ ਸਮਝਾਉਣ ਵਿਚ ਸਫ਼ਲ ਰਹੇ ਤਾਂ ਉਹ ਅਪਣਾ ਧਰਨਾ ਖ਼ਤਮ ਕਰ ਦੇਣਗੇ¢(ਪੀਟੀਆਈ)