ਨਵੀਂ ਦਿੱਲੀ, 24 ਦਸੰਬਰ: ਰਾਜਧਾਨੀ ਦਿੱਲੀ 'ਚ ਪਾਣੀ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੀ ਲੜਾਈ ਵੀਰਵਾਰ ਨੂੰ ਜਲ ਬੋਰਡ ਦੇ ਦਫ਼ਤਰ ਤਕ ਪਹੁੰਚ ਗਈ¢ ਜਲ ਬੋਰਡ ਦੇ ਚੇਅਰਮੈਨ ਅਤੇ ਰਾਜਿੰਦਰ ਨਗਰ ਵਿਧਾਇਕ ਰਾਘਵ ਚੱਢਾ ਨੇ ਦੋਸ਼ ਲਾਇਆ ਹੈ ਕਿ ਭਾਜਪਾ ਵਰਕਰਾਂ ਨੇ ਦਿੱਲੀ ਜਲ ਬੋਰਡ 'ਚ ਉਨ੍ਹਾਂ ਦੇ ਦੇੇਜਫ਼ਤਰ 'ਤੇ ਹਮਲਾ ਕੀਤਾ ਹੈ¢ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਵਲੋਂ ਇਕ ਵੀਡੀਉ ਵੀ ਜਾਰੀ ਕੀਤਾ ਹੈ ਅਤੇ ਪਾਰਟੀ ਦਾ ਕਹਿਣਾ ਹੈ ਕਿ ਇਹ ਵੀਡੀਉ ਇਸੇ ਹਮਲੇ ਦਾ ਹੈ¢ ਜੋ ਵੀਡੀਉ ਪਾਰਟੀ ਵਲੋਂ ਜਾਰੀ ਕੀਤਾ ਹੈ ਉਸ 'ਚ ਨਜ਼ਰ ਆ ਰਿਹਾ ਹੈ ਕਿ ਇਕ ਦਫ਼ਤਰ 'ਚ ਕੁਝ ਲੋਕ ਇਕੱਠੇ ਹਨ ਅਤੇ ਅਰਵਿੰਦ ਕੇਜਰੀਵਾਲ ਵਿਰੁਧ ਨਾਹਰੇ ਲਾ ਰਹੇ ਹਨ¢ ਨਾਹਰੇ ਲਾ ਰਹੇ ਲੋਕ ਦਿੱਲੀ ਦੇ ਮੁੱਖ ਮੰਤਰੀ ਵਿਰੁਧ ਵਿਵਾਦਿਤ ਗੱਲਾਂ ਵੀ ਕਰ ਰਹੇ ਹਨ¢ ਵੀਡੀਉ 'ਚ ਨਜ਼ਰ ਆ ਰਿਹਾ ਹੈ ਕਿ ਇਸ ਪ੍ਰੋਗਰਾਮ 'ਚ ਰੱਖੇ ਕੁਝ ਗਮਲੇ ਟੁੱਟੇ ਹੋਏ ਹਨ¢(ਪੀਟੀਆਈ)
ਰਾਘਵ ਚੱਢਾ ਦੇ ਕੈਬਿਨ ਦੇ ਬਾਹਰ ਰੱਖੀਆਂ ਕੁਝ ਕੁਰਸੀਆਂ ਟੁੱਟੀਆਂ ਹੋਈਆਂ ਹਨ ਅਤੇ ਕੰਧ 'ਤੇ ਟੰਗੀ ਇਕ ਫਰੇਮ ਵੀ ਜ਼ਮੀਨ 'ਤੇ ਡਿੱਗੀ ਹੋਈ ਹੈ¢ (ਏਜੰਸੀ)
image