ਕਿਸਾਨ ਸੰਘਰਸ਼ 'ਚ ਜੋਸ਼ ਭਰਨ ਲਈ ਦਿੱਲੀ ਪਹੁੰਚਣਗੇ NRIs

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਹੜੇ ਐਨ. ਆਰ. ਆਈ ਪੁਹੰਚ ਚੁੱਕੇ ਨੇ, ਉਹਨਾਂ ਨੂੰ ਅਪੀਲ ਹੈ ਕਿ 30 ਦਸੰਬਰ ਦਿਨ ਬੁੱਧਵਾਰ ਨੂੰ ਦੁਪਹਿਰੇ12:30 ਵਜੇ ਮੁੱਖ ਸਟੇਜ ਦੇ ਮੂਹਰੇ ਪਹੁੰਚੋ।

Farmers Protest

ਚੰਡੀਗੜ੍ਹ - ਐਨ.ਆਰ.ਆਈ. ਚਲੋ ਦਿੱਲੀ ਮੁਹਿੰਮ ਤਹਿਤ ਸੁਰਿੰਦਰ ਮਾਵੀ ਕੈਨੇਡਾ ਟਰਾਂਟੋ (ਪਟਿਆਲਾ) ਆਪਣੇ ਸਾਥੀਆਂ ਰਮਨ ਬਰਾੜ ਟਰਾਂਟੋ(ਫਰੀਦਕੋਟ), ਵਿਕਰਮਜੀਤ ਸਰਾਂ ਵੈਨਕੂਵਰ (ਮਾਨਸਾ), ਦਵਿੰਦਰ ਸਿੰਘ ਘਲੋਟੀ ਜਰਮਨੀ (ਲੁਧਿਆਣਾ), ਜਗਜੀਤ ਸਿੰਘ ਜਰਮਨੀ(ਕਪੂਰਥਲਾ), ਹਰਪ੍ਰੀਤ ਸਿੰਘ ਜਰਮਨੀ(ਜਲੰਧਰ) ,ਮੇਜਰ ਸਿੰਘ ਇੰਗਲੈਂਡ, ਭਵਜੀਤ ਸਿੰਘ ਆਸਟਰੇਲੀਆ( ਲੁਧਿਆਣਾ), ਅੰਮ੍ਰਿਤਪਾਲ ਢਿੱਲੋ ਕੈਲੇਫੋਰਨੀਆ(ਕਪੂਰਥਲਾ) ,ਦਲਵਿੰਦਰ ਸਿੰਘ ਨਿਊ ਯਾਰਕ (ਬਠਿੰਡਾ), ਬਲਜਿੰਦਰ ਸਿੰਘ ਨਿਊ ਜਰਸੀ(ਨਕੋਦਰ),ਅਵਤਾਰ ਸਿੱਧੂਅਲਬਰਟਾ (ਮੋਗਾ) ਅਤੇ ਹੋਰ ਅਨੇਕਾਂ NRI ਭਰਾਵਾਂ ਨਾਲ ਕਿਸਾਨ ਅੰਦੋਲਨ ਵਿਚ ਸਾਥ ਦੇਣ ਲਈ ਇੰਡੀਆ ਆ ਰਹੇ ਹਨ।

NRIs ਵੱਲੋ ਸੁਰਿੰਦਰ ਮਾਵੀ ਨੇ ਕਿਹਾ ਕਿ ਪੰਜਾਬ ਅਤੇ ਕਿਸਾਨਾਂ ਦੇ ਪੁੱਤ ਹੋਣ ਕਰਕੇ ਇਹ ਉਹਨਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਜਮੀਨ ਤੇ ਸੰਘਰਸ਼ ਕਰ ਰਹੇ ਕਿਸਾਨ ਧੀਆਂ ਪੁੱਤਰਾਂ ਦਾ ਸਾਥ ਦੇਣ ਅਤੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਣ, ਕਿਉਕਿਂ ਉਹ ਸਾਡੀਆਂ ਜਮੀਨਾਂ ਦੀ ਰਾਖੀ ਅਤੇ ਹੱਕਾਂ ਲਈ ਐਨੀ ਠੰਢ ਵਿੱਚ ਦਿੱਲੀ ਬੈਠੇ ਹਨ।

ਉਹਨਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਕਿਸਾਨ ਭਰਾਵਾਂ ਦੀ ਮਦਦ ਤੇ ਐਨ. ਆਰ. ਆਈ ਸਪੋਰਟ ਨੂੰ ਸੰਗਠਿਤ ਕਰਨਾ ਹੈ। ਜਿਹੜੇ ਐਨ. ਆਰ. ਆਈ ਪੁਹੰਚ ਚੁੱਕੇ ਨੇ , ਉਹਨਾਂ ਸਭ ਨੂੰ ਅਪੀਲ ਹੈ ਕਿ ਦਿੱਲੀ ਦੇ ਸਿੰਘੂ ਬਾਰਡਰ ਤੇ 30 ਦਸੰਬਰ ਦਿਨ ਬੁੱਧਵਾਰ ਨੂੰ ਦੁਪਹਿਰੇ12:30 ਵਜੇ ਮੁੱਖ ਸਟੇਜ ਦੇ ਮੂਹਰੇ ਪਹੁੰਚੋ। 

ਸਾਥੀ ਰਮਨ ਬਰਾੜ ਨੇ ਕਿਹਾ ਕਿ ਆਉ ਸਾਰੇ  ਐਨ ਆਰ ਈ ਮਿੱਟੀ ਦੇ ਜਾਏ ਹੋਣ ਤੇ ਨਾਤੇ ਇੱਕਜੁਟਤਾ ਦਿਖਾਈਏ ਅਤੇ ਵਹੀਰਾਂ ਘੱਤਕੇ ਦਿੱਲੀ ਪੁੱਜ ਕੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਈਏ। ਮਾਨਿਕ ਗੋਇਲ ਅਤੇ ਜੋਬਨ ਰੰਧਾਵਾ ਨੇ ਕਿਹਾ ਕਿ ਸਾਨੂੰ ਬੇਹੱਦ ਖੁਸ਼ੀ ਹੈ ਕਿ ਸਾਡੇ ਭਰਾ ਸਾਡਾ ਸਾਥ ਦੇਣ ਲਈ ਬਾਹਰਲੇ ਮੁਲਕਾਂ ਤੋਂ ਆ ਰਹੇ ਹਨ। ਅਸੀ ਤਹਿ ਦਿਲੋਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜੋ ਵੀ NRI ਇਸ ਮੁਹਿੰਮ ਨਾਲ ਜੁੜਣਾ ਚਾਹੁੰਦੇ ਹਨ ਉਹ ਮਾਨਿਕ ਗੋਇਲ (+918146000420) ਜਾਂ ਜੋਬਨ ਰੰਧਾਵਾ(+917982966137)ਨੂੰ ਸੰਪਰਕ ਕਰਨ।

For any info call- Surinder Mavi - +1 (647) 990-1460
Manik Goyal - +91-8146000420
Joban Randhawa - +91-7982966137