ਟਰੰਪ ਨੇ ਸਾਲਾਨਾ ਰਖਿਆ ਬਿਲ ਵਿਰੁਧ ਕੀਤੀ ਵੀਟੋ ਦੀ ਵਰਤੋਂ

ਏਜੰਸੀ

ਖ਼ਬਰਾਂ, ਪੰਜਾਬ

ਟਰੰਪ ਨੇ ਸਾਲਾਨਾ ਰਖਿਆ ਬਿਲ ਵਿਰੁਧ ਕੀਤੀ ਵੀਟੋ ਦੀ ਵਰਤੋਂ

image

ਕਿਹਾ, ਇਹ ਬਿਲ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦਾ ਹੈ

ਵਾਸ਼ਿੰਗਟਨ, 24 ਦਸੰਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 740.5 ਅਰਬ ਡਾਲਰ ਦੇ ਸਾਲਾਨਾ ਰਖਿਆ ਬਿੱਲ ਦੇ ਖ਼ਿਲਾਫ਼ ਵੀਟੋ ਦਾ ਇਸਤੇਮਾਲ ਕਰਦੇ ਹੋਏ ਕਿਹਾ ਹੈ ਕਿ ਇਸ ਦੇ ਕੁੱਝ ਪ੍ਰਬੰਧ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਦੇ ਹਨ। ਹਾਲਾਂਕਿ ਪ੍ਰਤੀਨਿਧ ਸਭਾ ਦੋਨਾਂ ਪਾਰਟੀਆਂ ਦੇ ਸਮਰਥਨ ਨਾਲ ਇਸ ਵੀਟੋ ਨੂੰ ਬੇਅਸਰ ਕਰਨ ਦੀ ਤਿਆਰੀ ’ਚ ਹਨ। ਅਮਰੀਕੀ ਸੰਸਦ ਨੇ ਪਿਛਲੇ ਹਫ਼ਤੇ ਵਿੱਤੀ ਸਾਲ 2021 ਲਈ ਨੈਸ਼ਨਲ ਡਿਫੇਂਸ ਆਥਰਾਈਜੇਸ਼ਨ ਐਕਟ (ਐਨਡੀਏਏ) ਪਾਸ ਕੀਤਾ ਸੀ। ਪ੍ਰਤੀਨਿਧ ਸਭਾ ’ਚ ਇਸ ਦੇ ਪੱਖ ’ਚ 335 ਵੋਟ ਜਦਕਿ ਇਸ ਦੇ ਖ਼ਿਲਾਫ਼ 78 ਵੋਟ ਪਏ, ਇਕ ਮੈਂਬਰ ਗ਼ੈਰ ਹਾਜ਼ਰ ਰਿਹਾ। ਸੈਨੇਟ ’ਚ 13 ਦੇ ਮੁਕਾਬਲੇ 84 ਵੋਟਾਂ ਨਾਲ ਇਸ ਬਿਲ ਨੂੰ ਪਾਸ ਕਰ ਦਿਤਾ ਗਿਆ। 
ਟਰੰਪ ਨੇ ਬਿਲ ਦੇ ਖ਼ਿਲਾਫ਼ ਵੀਟੋ ਦਾ ਇਸਤੇਮਾਲ ਕਰਨ ਦੇ ਅਪਣੇ ਕਦਮ ਨੂੰ ਉਚਿਤ ਕਰਾਰ ਦਿੰਦੇ ਹੋਏ ਇਕ ਬਿਆਨ ’ਚ ਕਿਹਾ, ‘‘ਤੁਸੀ ਧਾਰਾ 230 ’ਚ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਜੋਖ਼ਿਮ ਨੂੰ ਖ਼ਤਮ ਕਰਨ ’ਚ ਅਸਫ਼ਲ ਰਹੇ। ਇਸ ਨਾਲ ਸਾਡੇ ਖ਼ੁਫੀਆ ਵਿਭਾਗ ਲਈ ਕੰਮ ਕਰਨ ’ਚ ਮੁਸ਼ਕਲ ਹੋਵੇਗੀ। ਸੰਚਾਰ ਜਾਇਜ਼ਤਾ ਕਾਨੂੰਨ ਦੀ ਧਾਰਾ 230 ’ਚ ਸਾਰਥਕ ਤਬਦੀਲੀ ਲਈ ਵੀ ਕਦਮ ਨਹੀਂ ਚੁੱਕੇ ਗਏ, ਜਦਕਿ ਦੋਨਾਂ ਪਾਰਟੀਆਂ ਨੇ ਉਸ ਪ੍ਰਬੰਧ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਸੀ।’’
ਟਰੰਪ ਨੇ ਇਸ ਫ਼ੈਸਲੇ ’ਤੇ ਸੀਨੀਅਰ ਅਮਰੀਕੀ ਸਾਂਸਦਾਂ ਨੇ ਤਿਖੀ ਪ੍ਰਤੀਕਿਰਿਆਵਾਂ ਦਿਤੀਆਂ ਹੈ। ਪ੍ਰਤੀਨਿਧ ਸਭਾ ਦੀ ਪ੍ਰਧਾਨ ਨੈਨਸੀ ਪੇਲੋਸੀ ਨੇ ਇਸ ਨੂੰ ‘ਲਾਪਰਵਾਹੀ ਨਾਲ ਕੀਤਾ ਗਿਆ ਫ਼ੈਸਲਾ ਦਸਿਆ। ਪੇਲੋਸੀ ਨੇ ਕਿਹਾ, ‘‘ਅਗਲੇ ਹਫ਼ਤੇ, 28 ਦਸੰਬਰ ਨੂੰ ਦੋ ਪੱਖੀ ਸਮਰਥ ਨਾਲ ਸਦਨ ਵੀਟੋ ਨੂੰ ਰੱਦ ਕਰ ਦਵੇਗਾ।’’
ਟਰੰਪ ਨੇ ਕਿਹਾ ਕਿ ਬਿਲ ’ਚ ਕੁੱਝ ਮਿਲਟਰੀ ਸੰਸਥਾਨਾਂ ਨੇ ਨਾਵਾਂ ’ਚ ਤਬਦੀਲੀ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਫ਼ੌਜ ਨਿਰਮਾਣ ਫ਼ੰਡ ਦੀ ਮਨਮਾਨੇ ਢੰਗ ਨਾਲ ਹੱਦ ਤੈਅ ਕਰ ਕੇ ਦੇਸ਼ ਦੀ ਸੁਰੱਖਿਆ ਦੇ ਸਬੰਧ ’ਚ ਰਾਸ਼ਟਰਪਤੀ ਦੇ ਅਧਿਕਾਰਾਂ ਨੂੰ ਵੀ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ’ਚ ਜਦੋਂ ਅਦਰੂਨੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਖ਼ਤਰੇ ਹਨ ਰਾਸ਼ਟਰਪਤੀ ਦੇ ਕੋਲ ਇੰਨੇ ਅਧਿਕਾਰ ਹੋਣੇ ਚਾਹੀਦੇ ਕਿ ਸੰਸਦ ਦੀ ਮਨਜ਼ੂਰੀ ਦਾ ਇੰਤਜ਼ਾਰ ਕੀਤੇ ਬਿਨਾਂ ਉਹ ਅਮਰੀਕਾ ਦੇ ਲੋਕਾਂ ਦੀ ਰਖਿਆ ਕਰਨ ’ਚ ਸਮਰੱਥ ਹੋਣ।
    (ਪੀਟੀਆਈ)