ਘਰ ਦੇ ਬੇਸਮੈਂਟ ਵਿਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਘਰ ਦੇ ਬੇਸਮੈਂਟ ਵਿਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਧਾਰੀਵਾਲ, 24 ਦਸੰਬਰ (ਇੰਦਰ ਜੀਤ) : ਪਿੰਡ ਰਣੀਆਂ ਧਾਰੀਵਾਲ ਸਥਿਤ ਇਕ ਮਕਾਨ ਦੇ ਥੱਲੇ ਬਣੇ ਹਾਲ ਵਿਚ ਇਕ ਵਿਅਕਤੀ ਦਾ ਅਣਪਛਾਤਿਆਂ ਵਲੋਂ ਬੀਤੀ ਰਾਤ ਤੇਜਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਨਾਲ ਕਤਲ ਕਰ ਦਿਤਾ ਗਿਆ। ਮ੍ਰਿਤਕ ਜਗਦੀਪ ਸਿੰਘ ਦੇ ਪਿਤਾ ਸਤਪਾਲ ਸਿੰਘ ਨੇ ਦਸਿਆ ਕਿ ਉਹ ਕਲਿਆਣਪੁਰ ਦੇ ਰਹਿਣ ਵਾਲੇ ਹਨ ਅਤੇ ਕੁਝ ਸਾਲ ਪਹਿਲਾਂ ਹੀ ਪਿੰਡ ਰਣੀਆਂ ਧਾਰੀਵਾਲ ਜੀ.ਟੀ.ਰੋਡ ’ਤੇ ਮਕਾਨ ਬਣਾਇਆ ਹੋਇਆ ਹੈ ਜਿਸ ਦੇ ਥੱਲੇ ਇਕ ਵੱਡਾ ਹਾਲ ਹੈ ਜਿਸ ਵਿਚ ਜਗਦੀਪ ਸਿੰਘ ਅਕਸਰ ਰਾਤ ਵੇਲੇ ਘੁੰਮਣ ਲਈ ਚਲਾ ਜਾਂਦਾ ਸੀ। ਬੀਤੀ ਰਾਤ ਜਗਦੀਪ ਸਿੰਘ ਥੱਲੇ ਹਾਲ ਵਿਚ ਘੰੁਮਣ ਲਈ ਗਿਆ ਹੈ ਪਰ ਕਾਫੀ ਸਮਾਂ ਬੀਤ ਜਾਣ ’ਤੇ ਵੀ ਵਾਪਸ ਨਹੀਂ ਆਇਆ, ਜਿਸ ਤੋਂ ਬਾਅਦ ਹਾਲ ਵਿਚ ਜਾ ਕੇ ਦੇਖਣ ’ਤੇ ਜਗਦੀਪ ਜ਼ਮੀਨ ਉਤੇ ਡਿਗਿਆ ਪਿਆ ਸੀ। ਜਿਸ ਦਾ ਅਣਪਛਾਤੇ ਕਾਤਲਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਸੀ। ਐਸ.ਪੀ. ਹਰਵਿੰਦਰ ਸਿੰਘ ਸੰਧੂ ਨੇ ਦਸਿਆ ਕਿ ਮ੍ਰਿਤਕ ਜਗਦੀਪ ਸਿੰਘ ਦੇ ਪਿਤਾ ਸਤਪਾਲ ਸਿੰਘ ਦੇ ਬਿਆਨ ’ਤੇ ਕੇਸ ਦਰਜ ਕਰ ਕੇ ਇਸ ਅੰਨੇ੍ਹ ਕਤਲ ਦੇ ਮਾਮਲੇ ਨੂੰ ਸੁਲਝਾਉਣ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿਤਾ ਹੈ।
ਤਸਵੀਰ-ਮ੍ਰਿਤਕ ਜਗਦੀਪ ਸਿੰਘ ਦੀ ਫ਼ਾਈਲ ਫ਼ੋਟੋ ਤੇ ਪੁਲਿਸ ਅਧਿਕਾਰੀ ਜਾਂਚ ਕਰਦੇ ਹੋਏ। ਫ਼ੋਟੋ : ਇੰਦਰ ਜੀਤ