Patiala ਪੁਲਿਸ ਨੇ ਗੈਂਗਸਟਰ ਮਨਪ੍ਰੀਤ ਮੰਨਾ ਦਾ ਡਕਾਲਾ ਨੇੜੇ ਕੀਤਾ ਐਨਕਾਊਂਟਰ
ਮੁਲਜ਼ਮ ਨੂੰ ਜ਼ਖ਼ਮੀ ਹਾਲਤ 'ਚ ਰਜਿੰਦਰਾ ਹਸਪਤਾਲ 'ਚ ਕਰਵਾਇਆ ਭਰਤੀ
Patiala Police Encounters Gangster Manpreet Mana Near Dakala
ਪਟਿਆਲਾ : ਪਟਿਆਲਾ ਪੁਲਿਸ ਨੇ ਅੱਜ ਡਕਾਲਾ ਨੇੜੇ ਗੈਂਗਸਟਰ ਮਨਪ੍ਰੀਤ ਮੰਨਾ ਦਾ ਐਨਕਾਊਂਟਰ ਕਰ ਦਿੱਤਾ। ਐਨਕਾਊਂਟਰ ਦੌਰਾਨ ਮਨਪ੍ਰੀਤ ਮੰਨਾ ਦੀ ਲੱਤੀ ਵਿਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮਨਪ੍ਰੀਤ ਮੰਨਾ ਨੂੰ ਗੈਂਗਸਟਰ ਲੱਕੀ ਪਟਿਆਲ ਦਾ ਗੁਰਗਾ ਦੱਸਿਆ ਜਾ ਰਿਹਾ ਹੈ ਜਦਕਿ ਦੂਜਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਗੈਂਗਸਟਰ ਮੰਨਾ ਪੰਜਾਬ ਪੁਲਿਸ ਨੂੰ ਫਿਰੌਤੀ ਮੰਗਣ ਦੇ ਆਰੋਪ ਵਿਚ ਲੋੜੀਂਦਾ ਸੀ। ਮੰਨਾ ’ਤੇ ਰਾਜਪੁਰਾ ਸਥਿਤ ਭਰਾਵਾਂ ਦੇ ਢਾਬੇ ਦੇ ਮਾਲਕ ਕੋਲੋਂ ਅਤੇ ਪਾਤੜਾਂ ਦੇ ਇਕ ਐਨ.ਆਰ. ਆਈ. ਤੋਂ ਫਿਰੌਤੀ ਮੰਗਣ ਦਾ ਆਰੋਪ ਹੈ, ਜਿਸ ਦੇ ਚਲਦਿਆਂ ਪਟਿਆਲਾ ਪੁਲਿਸ ਵੱਲੋਂ ਮੁਲਜ਼ਮ ਦੀ ਲਗਾਤਾਰ ਪੈੜ ਦੱਬੀ ਜਾ ਰਹੀ ਸੀ ਅਤੇ ਪਟਿਆਲਾ ਪੁਲਿਸ ਨੂੰ ਮੁਲਜ਼ਮ ਨੂੰ ਕਾਬੂ ਕਰਨ ’ਚ ਕਾਮਯਾਬੀ ਹਾਸਲ ਹੋ ਗਈ।