ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਅਟਲ ਬਿਹਾਰੀ ਵਾਜਪਈ ਨੂੰ ਸਮਰਪਿਤ 'ਸਦੈਵ ਅਟਲ- ਸਵਸਥ ਨਾਗਰਿਕ,ਸਸ਼ਕਤ ਰਾਸ਼ਟਰ' ਦੀ ਹੋਈ ਸ਼ੁਰੂਆਤ
ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰ ਡਾਕਟਰ ਰਮਨ ਖੰਨਾ ਦੇ ਦਿਸਾ਼ ਨਿਰਦੇਸ਼ 'ਤੇ ਹੋਈ ਸ਼ੁਰੂਆਤ
ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਵੱਲੋਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਨੂੰ ਸਮਰਪਿਤ 'ਸਦੈਵ ਅਟਲ- ਸਵਸਥ ਨਾਗਰਿਕ,ਸਸ਼ਕਤ ਰਾਸ਼ਟਰ' ਦੀ ਸ਼ੁਰੂਆਤ ਪੰਜਾਬ ਆਯੁਰਵੈਦਿਕ ਵਿਭਾਗ ਦੇ ਡਾਇਰੈਕਟਰ ਡਾਕਟਰ ਰਮਨ ਖੰਨਾ ਦੇ ਦਿਸਾ਼ ਨਿਰਦੇਸ਼ ਅਨੁਸਾਰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੋ ਚੁੱਕੀ ਹੈ।
'ਜਨ ਆਰੋਗਿਆ ਚੇਤਨਾ ਅਭਿਆਨ' ਦੀ ਇਸੇ ਕੜੀ ਤਹਿਤ ਗੁਰਦਾਸਪੁਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਰਮਨਜੀਤ ਕੌਰ ਰੰਧਾਵਾ ਦੀ ਯੋਗ ਅਗਵਾਈ ਹੇਠ ਸਰਕਾਰੀ ਆਯੁਸ਼ਮਾਨ ਆਰੋਗਿਆ ਕੇਂਦਰ, ਤਾਲਿਬਪੁਰ ਪੰਡੋਰੀ ਵਿਖੇ ਸੀਨੀਅਰ ਆਯੁਰਵੈਦਿਕ ਫਿਜ਼ਿਸ਼ੀਅਨ ਵਜੋਂ ਤਾਇਨਾਤ ਡਾਕਟਰ ਸੀਮਾ ਗਰੇਵਾਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਾਲਿਬਪੁਰ ਦੇ ਲਗਭਗ ਦੋ ਸੌ ਵਿਦਿਆਰਥੀਆਂ ਨੂੰ ਸੰਬੋਧਿਤ ਕਰਕੇ ਸਿਹਤ, ਆਹਾਰ, ਵਿਹਾਰ ਅਤੇ ਸਦ ਗੁਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।
ਉਪਰੰਤ ਪ੍ਰਾਣਾਯਾਮ ਦੇ ਗੁਰ ਦੱਸੇ ਗਏ ਅਤੇ ਮੇਡਿਟੇਸ਼ਨ ਵੀ ਕਾਰਵਾਈ ਗਈ। ਬੱਚਿਆਂ ਅਤੇ ਅਧਿਆਪਕਾਂ ਨੇ ਸੰਪੂਰਨ ਗਤੀਵਿਧੀ ਦਾ ਬਹੁਤ ਆਨੰਦ ਉਠਾਇਆ ਅਤੇ ਮੁੜ-ਮੁੜ ਇਹੋ ਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਵਾਅਦਾ ਲਿਆ।
ਵਿਦਿਆਰਥੀਆਂ ਦੇ ਅਨੁਸਾਸ਼ਨ ਨੂੰ ਦੇਖਦੇ ਹੋਏ ਸਕੂਲ ਦੇ ਅਧਿਆਪਕ ਵਰਗ ਦੀ ਸ਼ਲਾਘਾ ਕੀਤੀ ਗਈ। ਸਵਾਸਥ ਕੇਂਦਰ ਦੇ ਸੰਪੂਰਨ ਸਟਾਫ ਡਾ. ਸੀਮਾ ਗਰੇਵਾਲ ( ਸੀਨੀਅਰ ਮੈਡੀਕਲ ਅਫ਼ਸਰ), ਡਾਕਟਰ ਮੀਨਾਕਸ਼ੀ ( ਮੈਡੀਕਲ ਅਫ਼ਸਰ), ਸ਼ੰਕਰ ਅਬਰੋਲ ਉਪਵੈਦ), ਸਤਯਾ ਦੇਵੀ ਵੱਲੋਂ ਸਕੂਲ ਇੰਚਾਰਜ ਮੈਡਮ ਗੁਰਪ੍ਰੀਤ ਕੌਰ ਦੇ ਸਹਿਯੋਗ ਲਈ ਧੰਨਵਾਦ ਗਿਆ।
ਇਸ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਿੱਕੇ-ਨਿੱਕੇ ਵਿਦਿਆਰਥੀਆਂ ਨਾਲ ਵੀ ਇੱਕ ਸੈਸ਼ਨ ਲਗਾਇਆ ਗਿਆ ਅਤੇ ਇਸ ਗਤੀਵਿਧੀ ਨੂੰ ਬੱਚਿਆਂ ਦੀ ਸਮਝ ਅਨੁਸਾਰ ਕਾਫੀ ਰੌਚਕ ਬਣਾਇਆ ਗਿਆ।
ਬੱਚਿਆਂ ਨੂੰ ਸਿਹਤ, ਖੁ਼ਰਾਕ, ਕਸਰਤ, ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਸਮੂਹ ਵਿਦਿਆਰਥੀਆਂ ਵੱਲੋਂ ਸਿਹਤਮੰਦੀ ਪ੍ਰਤੀ ਪ੍ਰਣ ਨੇ 'ਸਵਸਥ ਨਾਗਰਿਕ, ਸਸ਼ਕਤ ਰਾਸ਼ਟਰ' ਦੇ ਕਥਨ ਨੂੰ ਚਰਿਤਾਰਥ ਕੀਤਾ