ਗਣਤੰਤਰ ਦਿਵਸ : ਵਾਘਾ ਬਾਰਡਰ ‘ਤੇ ਭਾਰਤ ਨੇ ਪਾਕਿ ਦਾ ਮਠਿਆਈ ਨਾਲ ਕਰਵਾਇਆ ਮੂੰਹ ਮਿੱਠਾ
70ਵੇਂ ਗਣਤੰਤਰ ਦਿਵਸ ਉਤੇ ਪੰਜਾਬ ਵਿਚ ਅੰਮ੍ਰਿਤਸਰ ਸਥਿਤ ਵਾਘਾ ਬਾਰਡਰ ਉਤੇ ਪਾਕਿਸਤਾਨੀ ਫ਼ੌਜ ਅਧਿਕਾਰੀਆਂ ਦਾ ਮਠਿਆਈ...
ਚੰਡੀਗੜ੍ਹ : 70ਵੇਂ ਗਣਤੰਤਰ ਦਿਵਸ ਉਤੇ ਪੰਜਾਬ ਵਿਚ ਅੰਮ੍ਰਿਤਸਰ ਸਥਿਤ ਵਾਘਾ ਬਾਰਡਰ ਉਤੇ ਪਾਕਿਸਤਾਨੀ ਫ਼ੌਜ ਅਧਿਕਾਰੀਆਂ ਦਾ ਮਠਿਆਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਰੀਪਬਲਿਕ-ਡੇਅ ਦੀ ਵਧਾਈ ਦਿਤੀ ਗਈ। ਭਾਰਤ ਅਤੇ ਪਾਕਿਸਤਾਨੀ ਫ਼ੌਜ ਅਧਿਕਾਰੀਆਂ ਨੇ ਆਪਸ ਵਿਚ ਮੁਲਾਕਾਤ ਕਰਨ ਦੇ ਨਾਲ ਹੀ ਇਕ-ਦੂਜੇ ਨਾਲ ਹੱਥ ਮਿਲਾਉਂਦੇ ਹੋਏ ਵਧਾਈ ਦਿਤੀ। ਇਕ-ਦੂਜੇ ਨਾਲ ਮਠਿਆਈ ਦਾ ਲੈਣ ਦੇਣ ਵੀ ਕੀਤਾ।
ਦੱਸ ਦਈਏ ਕਿ 69ਵੇਂ ਗਣਤੰਤਰ ਦਿਵਸ ਉਤੇ ਵਾਘਾ ਬਾਰਡਰ ਉਤੇ ਪਾਕਿਸਤਾਨ ਦੇ ਵਿਰੁਧ ਇੰਨਾ ਗੁੱਸਾ ਵੇਖਣ ਨੂੰ ਮਿਲਿਆ ਸੀ ਕਿ ਮਠਿਆਈ ਦਾ ਲੈਣਾ-ਦੇਣ ਹੀ ਨਹੀਂ ਕੀਤਾ ਗਿਆ ਸੀ। ਕਿਉਂਕਿ ਪਿਛਲੇ ਕਾਫ਼ੀ ਸਮੇਂ ਤੋਂ ਪਾਕਿਸਤਾਨ ਬਾਰਡਰ ਉਤੇ ਲਗਾਤਾਰ ਫਾਇਰਿੰਗ ਕਰ ਰਿਹਾ ਹੈ। ਇਸ ਲਈ ਨਰਾਜ਼ਗੀ ਜਤਾਉਂਦੇ ਹੋਏ ਮਠਿਆਈ ਦਾ ਲੈਣਾ ਦੇਣ ਨਹੀਂ ਕੀਤਾ ਗਿਆ।
ਹਾਲਾਂਕਿ ਇਸ ਸਾਲ ਵੀ ਸ਼ੁਰੂ ਤੋਂ ਹੀ ਬਾਰਡਰ ਉਤੇ ਅਤਿਵਾਦੀ ਗਤੀਵਿਧੀਆਂ, ਘੁਸਪੈਠ ਅਤੇ ਸੀਜ਼ਫਾਇਰ ਹੋ ਰਹੀ ਹੈ ਪਰ ਭਾਰਤ ਨੇ ਜ਼ਿੰਦਾਦਿਲੀ ਵਿਖਾਉਂਦੇ ਹੋਏ ਇਸ ਵਾਰ ਪਾਕਿਸਤਾਨ ਦੇ ਨਾਲ ਮਠਿਆਈ ਦਾ ਲੈਣਾ-ਦੇਣ ਕੀਤਾ।