ਨਾਕੇ ਦੌਰਾਨ ਪੁਲਿਸ ਨੇ ਬਰਾਮਦ ਕੀਤੀ 16 ਲੱਖ ਦੀ ਭਾਰਤੀ ਕਰੰਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲਾ ਦਰਜ ਕਰ ਕੀਤੀ ਜਾ ਰਹੀ ਹੈ ਅਗਲੇਰੀ ਕਾਰਵਾਈ 

ਥਾਣਾ  ਮੁਖੀ ਇੰਦਰਜੀਤ ਕੌਰ

ਅਬੋਹਰ (ਅਵਤਾਰ ਸਿੰਘ) : ਥਾਣਾ ਸਦਰ ਪੁਲਿਸ ਵਲੋਂ ਅੱਜ ਅਬੋਹਰ-ਮਲੋਟ 'ਤੇ ਲਾਏ ਗਏ ਨਾਕੇ ਦੌਰਾਨ ਇੱਕ ਕਾਰ ਵਿਚੋਂ 16 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰ ਸਵਾਰਾਂ ਤੋਂ ਪੁੱਛਗਿੱਛ ਦੌਰਾਨ ਉਹ ਪੈਸਿਆਂ ਬਾਰੇ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ।

ਜਾਣਕਾਰੀ ਅਨੁਸਾਰ ਪੁਲਿਸ ਸਣੇ ਐਸ ਐਸ ਟੀ ਟੀਮ ਵਲੋਂ ਟੀ ਪੁਆਇੰਟ 'ਤੇ ਲਾਏ ਨਾਕੇ ਦੌਰਾਨ ਇੱਕ ਆਲਟੋ ਕਾਰ ਨੰਬਰੀ RJ13CC-2083 ਨੂੰ ਰੋਕਿਆ ਗਿਆ ਅਤੇ ਤਲਾਸ਼ੀ ਦੌਰਾਨ 16 ਲੱਖ ਰੁਪਏ ਬਰਾਮਦ ਹੋਏ ਹਨ। ਕਾਰ ਸਵਾਰਾਂ ਦੀ ਪਹਿਚਾਣ ਦੀਪਕ ਪੁੱਤਰ ਮੁਰਾਰੀ ਲਾਲ, ਰਮੇਸ਼ ਕੁਮਾਰ ਪੁੱਤਰ ਜੋਧਾ ਰਾਮ ਵਾਸੀ ਕਰਨਪੁਰ ਰਾਜਸਥਾਨ ਅਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਵੜਿੰਗ ਵਜੋਂ ਹੋਈ ਹੈ। ਥਾਣਾ  ਮੁਖੀ ਇੰਦਰਜੀਤ ਕੌਰ ਨੇ ਕਿਹਾ ਕਿ ਚੋਣ ਜ਼ਾਬਦੇ ਦੀ ਉਲੰਘਣਾ ਦੇ ਦੋਸ਼ ਤਹਿਤ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।