ਖੰਨਾ ’ਚ ਬਸੰਤ ਪੰਚਮੀ ਮੌਕੇ ਪਤੰਗ ਉਡਾ ਰਿਹਾ ਬੱਚਾ ਦੂਜੀ ਮੰਜ਼ਿਲ ਤੋਂ ਡਿੱਗਿਆ ਥੱਲੇ, ਹਾਲਤ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਾਹਾਂ ਮਾਰ-ਮਾਰ ਰੋ ਰਹੇ ਮਾਪੇ ਪ੍ਰਮਾਤਮਾ ਅੱਗੇ ਆਪਣੇ ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੇ ਹਨ।

A child flying a kite fell from the second floor on the occasion of Basant Panchami in Khanna, his condition is serious

 

ਖੰਨਾ: ਜਿੱਥੇ ਲੋਕ ਬਸੰਤ ਪੰਚਮੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਹਨ, ਉੱਥੇ ਹੀ ਬੱਚਿਆਂ ਅਤੇ ਵੱਡਿਆਂ ਵੱਲੋਂ ਪਤੰਗਬਾਜ਼ੀ ਦਾ ਮਜ਼ਾ ਲਿਆ ਜਾ ਰਿਹਾ ਹੈ ਪਰ ਖੰਨਾ 'ਚ ਇਸ ਤਿਉਹਾਰ 'ਤੇ ਹਾਦਸਾ ਵਾਪਰ ਗਿਆ। ਇੱਥੇ ਪਤੰਗ ਚੜ੍ਹਾਉਂਦਾ ਇਕ ਬੱਚਾ ਦੂਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ।

ਜਾਣਕਾਰੀ ਮੁਤਾਬਕ ਬੱਚਾ ਆਪਣੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਕਿ ਉਸ ਦੇ ਪੈਰ 'ਚ ਪਤੰਗ ਦੀ ਡੋਰ ਫੱਸ ਗਈ। ਇਸ ਕਾਰਨ ਉਹ ਦੂਜੀ ਮਜ਼ਿੰਲ ਤੋਂ ਹੇਠਾਂ ਡਿੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ।

ਇਹ ਖਬਰ ਵੀ ਪੜ੍ਹੋ: BBC ਡਾਕੂਮੈਂਟਰੀ ਵਿਵਾਦ: JNU ਤੋਂ ਬਾਅਦ ਜਾਮੀਆ 'ਚ ਹੰਗਾਮਾ, ਵਧਾਈ ਸੁਰੱਖਿਆ

ਉਸ ਨੂੰ ਤੁਰੰਤ ਖੰਨਾ ਦੇ ਟਰਾਮਾ ਸੈਂਟਰ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।ਧਾਹਾਂ ਮਾਰ-ਮਾਰ ਰੋ ਰਹੇ ਮਾਪੇ ਪ੍ਰਮਾਤਮਾ ਅੱਗੇ ਆਪਣੇ ਬੱਚੇ ਦੀ ਤੰਦਰੁਸਤੀ ਲਈ ਅਰਦਾਸ ਕਰ ਰਹੇ ਹਨ।

ਇਹ ਖਬਰ ਵੀ ਪੜ੍ਹੋ-ਮੰਦਭਾਗੀ ਖ਼ਬਰ: ਅਮਰੀਕਾ ਵਿਚ ਪੁਲਿਸ ਦੇ ਵਾਹਨ ਨਾਲ ਟਕਰਾਉਣ ਕਰਕੇ ਭਾਰਤੀ ਮੂਲ ਦੀ 23 ਸਾਲਾ ਲੜਕੀ ਦੀ ਮੌਤ