CM ਮਾਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ਵਾਸੀਆਂ ਨੂੰ ਗਣਤੰਤਰ ਦਿਵਸ ਦੀ ਦਿੱਤੀ ਵਧਾਈ 

ਏਜੰਸੀ

ਖ਼ਬਰਾਂ, ਪੰਜਾਬ

ਹਰ ਦੇਸ਼ ਦਾ ਸੰਵਿਧਾਨ ਸਭ ਤੋਂ ਉੱਪਰ ਹੁੰਦਾ ਹੈ ਤੇ ਉਸਦਾ ਆਦਰ-ਸਨਮਾਨ ਕਰਨਾ ਤੇ ਉਸਨੂੰ ਮੰਨਣਾ ਸਭ ਤੋਂ ਜ਼ਰੂਰੀ ਹੈ। 

CM Bhagwant Mann

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ 75ਵੇਂ ਗਣਤੰਤਰ ਦਿਵਸ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ - ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਯਤਨਾਂ ਸਦਕਾ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ... ਅੱਜ 75ਵੇਂ ਗਣਤੰਤਰ ਦਿਵਸ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਾ ਹਾਂ... ਹਰ ਦੇਸ਼ ਦਾ ਸੰਵਿਧਾਨ ਸਭ ਤੋਂ ਉੱਪਰ ਹੁੰਦਾ ਹੈ ਤੇ ਉਸਦਾ ਆਦਰ-ਸਨਮਾਨ ਕਰਨਾ ਤੇ ਉਸਨੂੰ ਮੰਨਣਾ ਸਭ ਤੋਂ ਜ਼ਰੂਰੀ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ 
 ''ਅੱਜ ਦਾ ਸਮਾਂ ਭਾਰਤ ਦੇ ਵਿਕਾਸ ਦਾ ਅੰਮ੍ਰਿਤਕਾਲ ਹੈ। ਅੱਜ ਅਸੀਂ ਅਜਿਹੇ ਮੋੜ 'ਤੇ ਹਾਂ ਜਿੱਥੇ ਸਾਡੀ ਹਰ ਕੋਸ਼ਿਸ਼, ਅਗਲੇ ਇਕ ਹਜ਼ਾਰ ਸਾਲ ਤੱਕ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗੀ''

- ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਭਾਰਤੀਆਂ ਨੂੰ ਗਣਤੰਤਰ ਦਿਵਸ ਦੀ ਦਿੱਤੀ ਵਧਾਈ
 "ਮੇਰੇ ਪਿਆਰੇ ਦੋਸਤ ਨਰਿੰਦਰ ਮੋਦੀ, ਭਾਰਤੀ ਲੋਕਾਂ ਨੂੰ ਗਣਤੰਤਰ ਦਿਵਸ 'ਤੇ ਮੇਰੀਆਂ ਨਿੱਘੀਆਂ ਸ਼ੁਭਕਾਮਨਾਵਾਂ।

- ਅਰਵਿੰਦ ਕੇਜਰੀਵਾਲ ਨੇ ਦਿੱਤੀ ਵਧਾਈ 
''ਦਿੱਲੀ ਸਰਕਾਰ ਦੁਆਰਾ ਆਯੋਜਿਤ ਗਣਤੰਤਰ ਦਿਵਸ ਸਮਾਰੋਹ ਵਿਚ, ਅਸੀਂ ਆਪਣੇ ਨਾਇਕਾਂ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਅਤੇ ਅੱਗੇ ਲਿਜਾਣ ਲਈ ਸਭ ਕੁੱਝ ਕੁਰਬਾਨ ਕਰ ਦਿੱਤਾ। ਅਸੀਂ ਦਿੱਲੀ ਵਿਚ ਰਾਮਰਾਜ ਦੇ ਸੰਕਲਪ ਤੋਂ ਪ੍ਰੇਰਨਾ ਲੈ ਕੇ ਕੰਮ ਕਰ ਰਹੇ ਹਾਂ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇਕਰ ਅਸੀਂ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਕੰਮ ਕਰੀਏ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਡੇ ਦੇਸ਼ ਨੂੰ ਨੰਬਰ 1 ਬਣਨ ਤੋਂ ਨਹੀਂ ਰੋਕ ਸਕਦੀ।''