'ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ' ਦੀਆਂ ਚੋਣਾਂ ਵਿੱਚ ਜਿੱਤੇ 19 ਆਜ਼ਾਦ ਉਮੀਦਵਾਰਾਂ ਨੇ ਬਣਾਇਆ 'ਅਕਾਲ ਪੰਥਕ ਮੋਰਚਾ'
28 ਜਨਵਰੀ ਨੂੰ ਕੈਂਥਲ ਵਿਖੇ ਅਗਲੀ ਮੀਟਿੰਗ ਰੱਖੀ
19 independent candidates who won in the 'Haryana Sikh Gurdwara Management Committee' elections formed 'Akal Panthak Morcha'
ਹਰਿਆਣਾ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਜਿੱਤੇ 19 ਆਜ਼ਾਦ ਉਮੀਦਵਾਰਾਂ ਨੇ ਮੀਟਿੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣੇ 19 ਮੈਂਬਰਾਂ ਦੀ ਮੀਟਿੰਗ ਹੋਈ ਹੈ ਅਤੇ ਅਕਾਲ ਪੰਥਕ ਮੋਰਚਾ ਬਣਾ ਕੇ ਸਾਧ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਸਿੱਖੀ ਸਿਧਾਤਾਂ ਉੱਤੇ ਪੂਰਾ ਪਹਿਰਾ ਦੇਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਦੂਜੀਆਂ ਪਾਰਟੀਆਂ ਦੇ ਜਿੱਤੇ ਹੋਏ ਉਮੀਦਵਾਰਾਂ ਨੂੰ ਅਪੀਲ ਕਰਦੇ ਹਾਂ ਤੁਸੀਂ ਵੀ ਸਾਡੇ ਮੋਰਚੇ ਵਿੱਚ ਆ ਸਕਦੇ ਹੋ।
ਉਨ੍ਹਾਂ ਨੇ ਕਿਹਾ ਹੈ ਕਿ 28 ਜਨਵਰੀ ਨੂੰ ਕੈਂਥਲ ਵਿਖੇ ਅਗਲੀ ਮੀਟਿੰਗ ਰੱਖੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਗਲੀ ਮੀਟਿੰਗ ਵਿੱਚ ਵਿਚਾਰ-ਚਰਚਾ ਕੀਤੀ ਜਾਵੇਗੀ।