Amritsar News: BSF ਨੇ 76ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਅਟਾਰੀ ਵਾਹਗਾ ਸਰਹੱਦ 'ਤੇ ਲਹਿਰਾਇਆ ਤਿਰੰਗਾ

ਏਜੰਸੀ

ਖ਼ਬਰਾਂ, ਪੰਜਾਬ

ਇਸ ਮੌਕੇ ਬੀਐਸਐਫ਼ ਜਵਾਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ

BSF hoists tricolor at Attari-Wagah border on the occasion of 76th Republic Day

 

Amritsar News: ਦੇਸ਼ ਦੇ 76 ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਬੀਐਸਐਫ਼ ਦੇ ਅਧਿਕਾਰੀਆਂ ਦੇ ਨਾਲ ਭਾਰਤੀ ਸਰਹੱਦ ਸੁਰੱਖਿਆ ਫੋਰਸ ਨੇ ਆਪਣੀ ਖ਼ੁਸ਼ੀ ਜ਼ਾਹਰ ਕੀਤੀ। ਇਸ ਮੌਕੇ ਬੀਐਸਐਫ਼ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅੱਜ ਗਣਤੰਤਰ ਦਿਵਸ ਸਾਰੇ ਭਾਰਤ ਵਿਚ ਮਨਾਇਆ ਜਾ ਰਿਹਾ ਹੈ।

ਅੱਜ 76 ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਭਾਰਤ ਦੀ ਸਰਹੱਦ ਸੁਰੱਖਿਆ ਫੋਰਸ ਇੰਟਰਨੈਸ਼ਨਲ ਇੰਡੋ-ਪਾਕਿ ਸਰਹੱਦ ਉਸ ਚੈੱਕ ਪੁਆਇੰਟ ਪੋਸਟ ਦੇ ਉੱਤੇ ਬੀਐਸ ਅਧਿਕਾਰੀਆਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ । ਇਸ ਮੌਕੇ ਬੀਐਸਐਫ ਦੇ ਕਮਾਂਡਟ ਹਰਸ਼ ਨੰਦਨ ਜੋਸ਼ੀ ਵਲੋਂ ਸੰਬੋਧਤ ਕੀਤਾ । ਉਹਨਾਂ ਵਲੋਂ ਪਰੇਡ ਦੀ ਸਲਾਮੀ ਵੀ ਲਈ ਗਈ । ਇਸ ਮੌਕੇ ਬੀਐਸਐਫ਼ ਜਵਾਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।