Ferozepur News : ਫ਼ਿਰੋਜ਼ਪੁਰ ਅੰਦਰ ਵੱਡੇ ਪੱਧਰ 'ਤੇ ਕਿਸਾਨਾਂ ਕੱਢਿਆ ਟਰੈਕਟਰ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ferozepur News : ਪੰਜਾਬ ਦਾ ਅੰਨਦਾਤਾ ਉਤਰਿਆ ਸੜਕਾਂ ’ਤੇ, ਕੱਢਿਆ ਟਰੈਕਟਰ ਮਾਰਚ, ਕਿਸਾਨੀ ਮੰਗਾਂ ਨੂੰ ਲੈ ਕੇ ਕੀਤਾ ਗਿਆ ਟਰੈਕਟਰ ਮਾਰਚ

ਕਿਸਾਨ ਆਗੂ ਰੋਸ ਪ੍ਰਦਰਸ਼ਨ ਕਰਦੇ ਹੋਏ

Ferozepur News in Punjabi : ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੇ ਸੱਦੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿਚ ਅੱਜ ਮੱਲਾਂਵਾਲਾ, ਆਰਿਫ ਕੇ , ਫਿਰੋਜ਼ਪੁਰ ’ਚ ਵੱਡੇ ਪੱਧਰ 'ਤੇ ਸੈਂਕੜੇ ਟਰੈਕਟਰਾਂ ਨਾਲ ਟਰੈਕਟਰ ਮਾਰਚ ਕੀਤਾ ਗਿਆ।  26 ਜਨਵਰੀ ਵਾਲੇ ਦੀ ਵੱਡੀ ਪੱਧਰ ’ਤੇ ਕਿਸਾਨਾਂ ਵਲੋਂ ਵੱਡਾ ਟਰੈਕਟਰ ਮਾਰਚ ਕੱਢਿਆ ਗਿਆ। 

ਕਿਸਾਨ ਆਗੂ ਗੁਰਮੇਲ ਸਿੰਘ ਫੱਤੇਵਲਾ ਨੇ ਕਿਹਾ ਕਿ ਇਹ ਟਰੈਕਟਰ ਮਾਰਚ ਵੱਖ-ਵੱਖ ਪਿੰਡਾਂ ’ਚ ਦੀ ਹੁੰਦਾ ਹੋਇਆ ਭਾਜਪਾ ਆਗੂ ਰਾਣਾ ਗੁਰਮੀਤ ਸੋਢੀ ਦੇ ਘਰ ਅੱਗੇ ਟਰੈਕਟਰ ਖੜੇ ਕਰ ਕੇ ਸ਼ਾਂਤਮਈ ਪ੍ਰਦਰਸ਼ਨ ਕਰਨਗੇ।

ਕਿਸਾਨਾਂ ਦੱਸਿਆ ਕਿ ਕਿਸਾਨੀ ਮੰਗਾਂ ਸਬੰਧੀ ਚੱਲ ਰਹੇ ਅੰਦੋਲਨਾਂ ਨੂੰ ਸਮਰਥਨ ਕਰ ਕੇ ਪੂਰੇ ਸਮਾਜ ਨੂੰ ਬਚਾਉਣ ਲਈ ਇਹ ਸ਼ਾਂਤਮਈ ਟਰੈਕਟਰ ਮਾਰਚ ਹੋਵੇਗਾ। 

(For more news apart from Farmers took out tractor march on a large scale in Ferozepur News in Punjabi, stay tuned to Rozana Spokesman)