Punab News: ਚਲਦੀ ਕਾਰ ਦਾ ਟਾਇਰ ਫਟਿਆ, 2 ਦੀ ਮੌਤ, 1 ਜ਼ਖਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਜਨ ਮਦਾਨ ਤੇ ਸ਼ੁਭਮ ਧੂੜੀਆ ਦੀ ਮੌਕੇ ’ਤੇ ਮੌਤ

Punjab News: Tire of moving car bursts, 2 dead, 1 injured

 Punab News: ਫਾਜ਼ਿਲਕਾ ’ਚ ਇੱਕ ਚੱਲਦੀ ਕਾਰ ਦਾ ਟਾਇਰ ਫਟਣ ਕਾਰਨ 2 ਦੋਸਤਾਂ ਦੀ  ਮੌਤ ਹੋ ਗਈ।  ਹਾਦਸਾ ਫਿਰੋਜ਼ਪੁਰ ਹਾਈਵੇਅ ’ਤੇ ਪਿੰਡ ਲਮੋਚੜ੍ਹ ਕਲਾਂ ਨੇੜੇ ਵਾਪਰਿਆ। ਬਠਿੰਡਾ ’ਚ, ਇੱਕ ਨਿੱਜੀ ਕੰਪਨੀ ਦੇ ਡਰਾਅ ਸਮਾਗਮ ’ਚ ਆਯੋਜਿਤ ਪਾਰਟੀ ਤੋਂ ਵਾਪਸ ਆ ਰਹੇ ਤਿੰਨ ਦੋਸਤਾਂ ਦੀ ਕਾਰ ਦਾ ਟਾਇਰ ਫਟ ਗਿਆ ਤੇ ਕਾਰ ਕਈ ਵਾਰ ਪਲਟਾ ਖਾ ਗਈ। ਹਾਦਸੇ ’ਚ ਸਾਜਨ ਮਦਨ ਤੇ ਸ਼ੁਭਮ ਧੂੜੀਆ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਹਾਦਸਾ ਇੰਨਾਂ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਆਸ ਪਾਸ ਦੇ ਲੋਕਾਂ ਦੇ ਸਹਿਯੋਗ ਨਾਲ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਲਾਸ਼ਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ। ਜਾਣਕਾਰੀ ਅਨੁਸਾਰ ਸ਼ੁਭਮ ਧੂੜੀਆ ਪੁੱਤਰ ਅਤੇ ਸਾਜਨ ਮਦਾਨ ਦੀ ਮੌਤ ਹੋ ਗਈ ਅਤੇ ਗੁਰਵਿੰਦਰ ਸਿੰਘ ਵਾਸੀਆਨ ਫਾਜ਼ਿਲਕਾ ਗੰਭੀਰ ਜ਼ਖ਼ਮੀ ਹੋ ਗਿਆ ਜੋ ਕਿ ਬਠਿੰਡਾ ਤੋਂ ਇੱਕ ਨਿੱਜੀ ਕੰਪਨੀ ਦੇ ਪਾਰਟੀ ਫੰਕਸ਼ਨ ਤੋ ਵਾਪਿਸ ਆ ਰਹੇ ਸਨ ਅਤੇ ਉਨ੍ਹਾਂ ਨੇ ਆਪਣਾ ਇੱਕ ਦੋਸਤ ਜਲਾਲਾਬਾਦ ਛੱਡਿਆ ਅਤੇ ਉਸ ਤੋਂ ਕਰੀਬ 10 ਮਿੰਟ ਬਾਅਦ ਇਹ ਭਿਆਨਕ ਹਾਦਸਾ ਵਾਪਰ ਗਿਆ। ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਮੌਕੇ ਤੇਂ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਪਹੁੰਚਾਇਆ ਅਤੇ ਪੁਲਿਸ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।