ਜਲੰਧਰ ਦੇ ਲਾਲ ਬਾਜ਼ਾਰ ਵਿਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਲਵਾਈ ਦੀ ਦੁਕਾਨ 'ਤੇ ਕਰਦਾ ਸੀ ਕੰਮ

Sanjeev

ਜਲੰਧਰ: ਜਲੰਧਰ ਦੇ ਲਾਲ ਬਾਜ਼ਾਰ ਵਿਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਸੰਜੀਵ ਵਜੋਂ ਹੋਈ ਹੈ ਜੋ ਕਿ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਸੀ ਤੇ ਜਲੰਧਰ ਵਿੱਚ ਹਲਵਾਈ ਦੀ ਦੁਕਾਨ ਤੇ ਕੰਮ ਕਰਦਾ ਸੀ। 

ਦੁਕਾਨ ਮਾਲਕ ਪ੍ਰਦੀਪ ਨੇ ਕਿਹਾ ਕਿ ਸੰਜੀਵ ਉਨ੍ਹਾਂ ਕੋਲ ਕੱਲ੍ਹ ਨੂੰ ਹੀ ਪਿੰਡ ਤੋਂ ਵਾਪਸ ਆਇਆ ਸੀ ਤੇ ਉਨ੍ਹਾਂ ਦੇ ਕੋਲ ਹੀ ਦੁਕਾਨ ਤੇ ਰਹਿੰਦਾ ਸੀ ਜਦੋਂ ਸਵੇਰੇ ਉਹ ਦੁਕਾਨ ਤੇ ਆਏ ਤਾਂ ਸੰਜੀਵ ਉੱਥੇ ਨਹੀਂ ਸੀ ਜਿਸ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ ਜਿਸ ਕਾਰਨ ਉਨ੍ਹਾਂ ਨੇ ਕਮਰੇ ਚ ਜਾ ਕੇ ਵੇਖਿਆ ਤਾਂ ਉਸ ਦੀ ਸੜ ਕੇ ਮੌਤ ਹੋ ਚੁੱਕੀ ਹੋਈ ਸੀ ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਸ ਨੂੰ ਦਿੱਤੀ। 

ਹਲਵਾਈ ਦੀ ਦੁਕਾਨ ਤੇ ਕੰਮ ਕਰਨ ਵਾਲੇ ਸੰਜੀਵ ਦੀ ਆਪਣੇ ਕੁਆਰਟਰ ਵਿਚ ਅੱਗ ਲੱਗਣ ਕਾਰਨ ਮੌਤ ਹੋਈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਨੰਬਰ ਤਿੰਨ ਦੇ ਐਸ ਐਚ ਓ ਮੁਕੇਸ਼ ਕੁਮਾਰ ਨੇ ਕਿਹਾ ਕਿ ਮ੍ਰਿਤਕ ਦੀ ਪਹਿਚਾਣ ਸੰਜੀਵ ਮਹਿਤੋ ਵਜੋਂ ਹੋਈ ਹੈ ਜੋ ਕਿ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਸ

ਤੇ ਇੱਥੇ ਹਲਵਾਈ ਦੀ ਦੁਕਾਨ ਤੇ ਕੰਮ ਕਰਦਾ ਸੀ ਜਿਸ ਬਾਰੇ ਅੱਜ ਸਵੇਰੇ ਸੂਚਨਾ ਮਿਲੀ ਤੇ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਮ੍ਰਿਤਕ ਦੇ ਕੋਲੋਂ ਇਕ ਸ਼ਰਾਬ ਦੀ ਬੋਤਲ ਪਈ ਹੋਈ ਸੀ ਤੇ ਅੱਗ ਲੱਗਣ ਦੇ ਕਾਰਨ ਹਾਲੇ ਤੱਕ ਕੋਈ ਸਪੱਸ਼ਟ ਨਹੀਂ ਹੋਏ।