ਮੁਹਾਲੀ: ਦੇਸ਼ ਭਰ ਦੇ ਵਿੱਚ ਵਪਾਰੀਆਂ ਦੀ ਸਰਵੋਤਮ ਸੰਸਥਾ ਕਨਫ਼ੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਨੇ ਜੀਐਸਟੀ ਪ੍ਰਣਾਲੀ ਨੂੰ ਸਰਲ ਬਣਾਉਣ ਦੀ ਮੰਗ ਅਤੇ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਅੱਜ 26 ਫ਼ਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਪਰ ਇਸਦਾ ਅਸਰ ਪੰਜਾਬ ਵਿਚ ਵੇਖਣ ਨੂੰ ਨਹੀਂ ਮਿਲਿਆ।
ਲੁਧਿਆਣਾ ਵਿਚ ਵੀ ਇਸਦਾ ਅਸਰ ਨਹੀਂ ਵਿਖਾਈ ਦਿੱਤਾ। ਸ਼ਹਿਰ ਵਿੱਚ ਦੁਕਾਨਾਂ ਜ਼ਿਆਦਾਤਰ ਖੁੱਲ੍ਹੀਆਂ ਰਹੀਆਂ ਕਿਸੇ ਤਰ੍ਹਾਂ ਦੇ ਬੰਦ ਦਾ ਅਸਰ ਬਹੁਤਾ ਵਿਖਾਈ ਨਹੀਂ ਦਿੱਤਾ, ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਬੰਦ ਸਬੰਧੀ ਪੂਰੀ ਜਾਣਕਾਰੀ ਸਮੇਂ ਸਿਰ ਨਹੀਂ ਮਿਲੀ ਅਤੇ ਪਹਿਲਾਂ ਹੀ ਉਹ ਮੰਦੀ ਦੇ ਦੌਰ ਚੋਂ ਲੰਘ ਰਹੇ ਹਨ ਇਸ ਕਰਕੇ ਦੁਕਾਨਾਂ ਖੋਲ੍ਹਣ ਦਾ ਫ਼ੈਸਲਾ ਲਿਆ ਪਰ ਸਰਕਾਰ ਵੱਲੋਂ ਜੀਐਸਟੀ ਨੂੰ ਲੈ ਕੇ ਨਵੀਆਂ ਸੋਧਾਂ ਕੀਤੀਆਂ ਗਈਆਂ ਨੇ ਉਹ ਉਹਨਾਂ ਦੇ ਖ਼ਿਲਾਫ਼ ਹਨ।
ਜ਼ਿਲਾਂ ਗੁਰਦਾਸਪੁਰ ਵਿੱਚ ਨਹੀਂ ਵੀ ਦਿਖਿਆ ਬੰਦ ਦਾ ਅਸਰ ਆਮ ਵਾਂਗ ਹੀ ਖੁਲੀਆਂ ਦੁਕਾਨਾਂ
ਗੁਰਦਾਸਪੁਰ ਵਿਚ ਵੀ ਬੰਦ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਦੁਕਾਨਾਂ ਅਤੇ ਹੋਰ ਵਪਾਰਿਕ ਅਦਾਰੇ ਰੋਜ਼ਾਨਾ ਦੀ ਤਰ੍ਹਾਂ ਹੀ ਆਪਣੇ ਸਮੇਂ ਸਿਰ ਖੁਲ੍ਹੇ ਅਤੇ ਗ੍ਰਾਹਕ ਵੀ ਰੋਜ਼ਾਨਾ ਦੇ ਵਾਂਗ ਆ ਰਹੇ ਹਨ। ਦੁਕਾਨਦਾਰਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਲਾਕਡਾਊਨ ਤੋਂ ਬਾਅਦ ਬਹੁਤ ਮੁਸ਼ਕਿਲ ਨਾਲ ਵਪਾਰ ਆਪਣੇ ਪੈਰਾਂ ਤੇ ਆਇਆ ਹੈ। ਸਾਨੂੰ ਬੰਦ ਨਹੀਂ ਵਪਾਰ ਚਾਹੀਦਾ ਹੈ ਜੋ ਸੰਗਠਨ ਬੰਦ ਕਰਵਾ ਰਹੇ ਹਨ ਸਭ ਰਾਜਨੀਤਕ ਰੋਟੀਆਂ ਸੇਕ ਰਹੇ ਹਨ।
ਮਾਨਸਾ ਵਿਚ ਵੀ ਨਹੀਂ ਸੀ ਬੰਦ ਦਾ ਅਸਰ
ਮਾਨਸਾ ਦੇ ਵਿੱਚ ਬੰਦ ਦਾ ਕੋਈ ਵੀ ਅਸਰ ਨਹੀਂ ਦਿਖਾਈ ਦਿੱਤਾ ਮਾਨਸਾ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਉਹ ਜੀਐਸਟੀ ਦਾ ਵਿਰੋਧ ਕਰਦੇ ਹਨ ਅਤੇ ਬੰਦ ਦਾ ਸਮਰਥਨ ਵੀ ਕਰਦੇ ਪਰ ਮਾਨਸਾ ਵਿੱਚ ਉਨ੍ਹਾਂ ਨੂੰ ਬੰਦ ਕਰਨ ਦਾ ਕੋਈ ਵੀ ਸੰਦੇਸ਼ ਨਹੀਂ ਮਿਲਿਆ ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਿਨੋਂ ਦਿਨ ਨਵੇਂ ਨਵੇਂ ਟੈਕਸਾਂ ਦੇ ਰੂਪ 'ਚ ਜਨਤਾ 'ਤੇ ਬੋਝ ਪਾ ਰਹੀ ਹੈ ਅਤੇ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਅੱਜ ਹਰ ਵਰਗ ਤੇ ਜੀਐੱਸਟੀ ਵਰਗੇ ਟੈਕਸ ਲਾ ਕੇ ਉਨ੍ਹਾਂ ਦਾ ਦਿਵਾਲਾ ਕੱਢ ਰਹੀ ਹੈ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਵਿਰੋਧ ਜਾਰੀ ਰੱਖਣਗੇ।
ਭਾਰਤ ਬੰਦ ਦਾ ਬਰਨਾਲਾ ਵਿੱਚ ਨਹੀਂ ਕੋਈ ਅਸਰ
ਬੰਦ ਦਾ ਅਸਰ ਬਰਨਾਲਾ ਜ਼ਿਲੇ ਵਿੱਚ ਦਿਖਾਈ ਨਹੀਂ ਦਿੱਤਾ। ਬਰਨਾਲਾ ਦੇ ਬਾਜ਼ਾਰ ਅਤੇ ਦੁਕਾਨਦਾਰ ਪੂਰੀ ਤਰਾਂ ਖੁੱਲੇ ਰਹੇ। ਇਸ ਸਬੰਧੀ ਗੱਲਬਾਤ ਕਰਦਿਆਂ ਬਰਨਾਲਾ ਦੇ ਵਪਾਰੀਆਂ ਨੇ ਕਿਹਾ ਕਿ ਭਾਰਤ ਬੰਦ ਲਈ ਉਨਾਂ ਨੂੰ ਕੋਈ ਮੈਸੇਜ ਨਹੀਂ ਮਿਲਿਆ ਸੀ। ਜਿਸ ਕਰਕੇ ਬਰਨਾਲਾ ਵਿਚ ਬਾਜ਼ਾਰ ਖੁੱਲੇ ਰਹੇ ਪਰ ਉਨਾਂ ਨੇ ਕਿਹਾ ਕਿ ਭਾਰਤ ਬੰਦ ਜਿਸ ਮੁੱਦੇ ਨੂੰ ਲੈ ਕੇ ਕੀਤਾ ਗਿਆ ਹੈ, ਉਸ ਨਾਲ ਉਹ ਪੂਰੀ ਤਰਾਂ ਸਹਿਮਤ ਹਨ।
ਦੇਸ ਭਰ ਵਿੱਚ ਜੀਐਸਟੀ ਕਾਰਨ ਵਪਾਰੀਆਂ ਦਾ ਕਾਰੋਬਾਰ ਬੁਰੀ ਤਰਾਂ ਪ੍ਰਭਾਵਤ ਹੋ ਰਿਹਾ ਹੈ। ਪੈਟਰੋਲ , ਡੀਜ਼ਲ ਦੀਆਂ ਕੀਮਤਾਂ ਕਾਰਨ ਦੇਸ ਭਰ ਵਿੱਚ ਮਹਿੰਗਾਈ ਦਾ ਦੌਰ ਹੈ, ਜਿਸ ਕਰਕੇ ਵਪਾਰ ਪੂਰੀ ਤਰਾਂ ਠੱਪ ਹੋ ਰਿਹਾ ਹੈ। ਉਨਾਂ ਕਿਹਾ ਕਿ ਕਿਸਾਨੀ ਸੰਘਰਸ਼ ਕਾਰਨ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਹੱਦਾਂ ਤੇ ਸੰਘਰਸ ਕਰ ਰਹੇ ਹਨ, ਜਿਸ ਕਰਕੇ ਬਾਜ਼ਾਰਾਂ ਵਿੱਚ ਗਾਹਕ ਨਹੀਂ ਆ ਰਹੇ ਅਤੇ ਇਸ ਦਾ ਸਿੱਧਾ ਅਸਰ ਉਨਾਂ ਦੇ ਕਾਰੋਬਾਰ ਤੇ ਪੈ ਰਿਹਾ ਹੈ।