ਮੰਗਾਂ ਨਾ ਮੰਨਣ 'ਤੇ ਆਂਗਨਵਾੜੀ ਵਰਕਰਾਂ ਨੇ ਭੀਖ ਮੰਗ ਕੇ ਕੀਤਾ ਰੋਸ ਪ੍ਰਗਟਾਵਾ
ਮੰਗਾਂ ਨਾ ਮੰਨਣ 'ਤੇ ਆਂਗਨਵਾੜੀ ਵਰਕਰਾਂ ਨੇ ਭੀਖ ਮੰਗ ਕੇ ਕੀਤਾ ਰੋਸ ਪ੍ਰਗਟਾਵਾ
ਸਿਰਸਾ, 25 ਫ਼ਰਵਰੀ (ਸੁਰਿੰਦਰ ਪਾਲ ਸਿੰਘ): ਸਿਰਸਾ 'ਚ ਆਂਗਨਵਾੜੀ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੀ ਯੂਨੀਅਨ ਦੀ ਜਿਲ੍ਹਾ ਕਾਰਜਕਾਰੀ ਪ੍ਰਧਾਨ ਸ਼ੰਕੁdਤਲਾ ਜਗਲਾਨ ਨੇ ਕਿਹਾ ਕਿ ਆਂਗਣਵਾੜੀ ਵਰਕਰ ਆਮ ਲੋਕਾਂ ਕੋਲੋਂ ਭੀਖ ਮੰਗ ਕੇ ਆਪਣਾ ਰੋਸ ਪ੍ਰਗਟਾ ਰਹੀਆਂ ਹਨ |
ਉਨ੍ਹਾਂ ਕਿਹਾ ਕਿ ਖੱਟਰ ਸਰਕਾਰ ਸਾਡੇ ਆਗੂਆਂ ਤੇ ਮੁਕੱਦਮੇ ਦਰਜ ਕਰਕੇ ਅਤੇ ਉਨ੍ਹਾਂ ਨੂੰ ਬਰਖਾਸਤੀ ਦੇ ਨੋਟਿਸ ਦੇ ਕੇ ਦਬਾਉਣ ਦੀ ਕੋਝੀ ਕੋਸ਼ਿਸ਼ ਕਰ ਰਹੀ ਹੈ ਪਰ ਆਂਗਣਵਾੜੀ ਵਰਕਰ ਤੇ ਹੈਲਪਰ ਇਨ੍ਹਾਂ ਤੋਂ ਡਰਨ ਵਾਲੀਆਂ ਨਹੀਂ ਹਨ | ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਮੁਕੱਦਮੇ ਦਰਜ ਕਰਕੇ ਦਬਾਇਆ ਨਹੀਂ ਜਾ ਸਕਦਾ | ਆਂਗਨਬਾੜੀ ਵਰਕਰ ਸਿਰਸਾ ਦੇ ਲਘੂ ਸੱਕਤਰੇਤ ਤੋ ਰਵਾਨਾ ਹੋ ਕੇ ਬਰਨਾਲਾ ਰੋਡ ਹੁੰਦੇ ਹੋਏ ਲਾਲਬੱਤੀ ਚੌਕ ਤੋਂ ਵਾਪਸ ਨਾਅਰੇਬਾਜ਼ੀ ਕਰਦੇ ਹੋਏ ਧਰਨੇ ਵਾਲੇ ਸਥਾਨ ਤੇ ਪੁਜੀਆਂ |
ਆਂਗਨਬਾੜੀ ਵਰਕਰਾਂ ਨੇ ਹੱਥਾਂ ਵਿੱਚ ਖਾਲੀ ਡੱਬੇ ਲੈ ਕੇ ਆਮ ਲੋਕਾਂ ਤੋਂ ਛੁੱਟ ਭੂਮਣ ਸ਼ਾਹ ਚੌਕ ਸਥਿਤ ਨਾਕੇ ਉੱਤੇ ਤਾਇਨਾਤ ਪੁਲਿਸ ਵਾਲਿਆਂ ਨੂੰ ਵੀ ਭੀਖ ਦੇਣ ਲਈ ਬੇਨਤੀ ਕੀਤੀ | ਆਂਗਨਵਾੜੀ ਵਰਕਰਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਪ ਮੁੱਖ ਮੰਤਰੀ ਅਤੇ ਬਿਜਲੀ ਮੰਤਰੀ ਦੇ ਨਿਵਾਸ ਵੱਲ ਜਾਣ ਵਾਲੇ ਰਸਤਿਆਂ ਤੇ ਮਹਿਲਾ ਪੁਲਿਸ ਸਮੇਤ ਭਾਰੀ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਸੀ | ਆਂਗਨਵਾੜੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਜਾ ਰਹੇ ਹਨ |