ਪੰਜਾਬੀਓ ਤੁਸੀਂ ਯੂਕਰੇਨ ਦਾ ਲੂਣ ਖਾਧਾ ਹੈ, ਮੁਸੀਬਤ ਵੇਲੇ ਛੱਡ ਕੇ ਨਾ ਭੱਜੋ, ਫ਼ੌਜ ਦੀ ਡਟ ਕੇ ਮਦਦ ਕਰੋ -ਸਿਮਰਨਜੀਤ ਸਿੰਘ ਮਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Simranjit Singh Mann ਨੇ ਯੂਕਰੇਨ ਰਹਿੰਦੇ ਸਿੱਖਾਂ ਨੂੰ ਰੂਸੀ ਫ਼ੌਜ ਦਾ ਮੁਕਾਬਲਾ ਕਰਨ ਲਈ ਹਲੂਣਿਆ

Simranjit Singh Mann

ਚੰਡੀਗੜ੍ਹ - ਯੂਕਰੇਨ-ਰੂਸ ਦੀ ਜੰਗ ਵਧਦੀ ਜਾ ਰਹੀ ਹੈ ਤੇ ਇੱਥੇ ਕਈ ਦੇਸ਼ਾਂ ਦੇ ਲੋਕ ਫਸੇ ਹੋਏ ਹਨ ਖਾਸ ਕਰ ਕੇ ਬਾਰਤੀ ਵੀ ਵੱਡੀ ਗਿਣਤੀ ਵਿਚ ਉੱਥੇ ਫਸੇ ਹੋਏ ਹਨ। ਸਰਕਾਰ ਤੇ ਬਾਕੀ ਸੂਬਿਆਂ ਦੀ ਸਰਕਾਰਾਂ ਨੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਹਨ। ਹਰ ਕੋਈ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਅਪੀਲ ਕਰ ਰਿਹਾ ਹੈ। ਇਸ ਦੇ ਨਾਲ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਜੀਤ ਸਿੰਘ ਮਾਨ ਨੇ ਵੀ ਯੂਕਰੇਨ-ਰੂਸ ਦੀ ਲੜਾਈ ਨੂੰ ਲੈ ਕੇ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਮੈਂ ਅਪਣੇ ਪਿੰਡ ਵਾਸੀਆਂ ਤੇ ਪੰਜਾਬੀਆਂ ਨੂੰ ਇਹ ਸੂਚਨਾ ਦੇਣਾ ਚਾਹੁੰਦਾ ਹਾਂ ਕਿ ਰੂਸ ਨੇ ਬਹੁਤ ਹੀ ਚਲਾਕੀ ਦੇ ਨਾਲ ਅਪਣੇ ਗੁਆਂਢੀ ਦੇਸ਼ ਯੂਕਰੇਨ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਤੇ ਇਸੇ ਰੂਸ ਨੇ ਹੀ 2014 ਵਿਚ ਯੂਕਰੇਨ ਦਾ ਬਹੁਤ ਵੱਡਾ ਹਿੱਸਾ ਅਪਣੇ ਕਬਜ਼ੇ ਵਿਚ ਕਰ ਲਿਆ ਸੀ।

ਉਹਨਾਂ ਨੇ ਕਿਹਾ ਕਿ ਜੋ ਵਿਦਿਆਰਥੀ ਜਾਂ ਸਿੱਖ ਯੂਕਰੇਨ ਵਿਚ ਫਸੇ ਹੋਏ ਹਨ ਜੇ ਉਹਨਾਂ ਨੇ ਯੂਕਰੇਨ ਜਾ ਲੂਣ ਖਾਧਾ ਵੀ ਹੈ ਤੇ ਉੱਤੇ ਪੜ੍ਹਾਈ ਕੀਤੀ ਹੈ ਤਾਂ ਤੁਹਾਨੂੰ ਵਾਪਸ ਭਾਰਤੀ ਆਉਣ ਦੀ ਲੋੜ ਨਹੀਂ ਹੈ। ਤੁਸੀਂ ਜੋ ਵੀ ਉੱਥੇ ਕੰਮ ਕੀਤਾ ਹੈ ਅਪਣੇ ਨੇੜਲੇ ਕਿਸੇ ਕੈਂਪ ਜਾਂ ਸ਼ੈਲਟਰ ਵਿਚ ਅਪਣਾ ਪਛਾਣ ਪੱਤਰ ਦਿਓ ਤੇ ਦੱਸੋ ਕਿ ਅਸੀਂ ਇੱਥੇ ਪੜਾਈ ਕਰਨ ਜਾਂ ਕੰਮ ਕਰਨ ਆਏ ਹਾਂ। ਇਸ ਸਮੇਂ ਯੂਕਰੇਨ ਬਹੁਤ ਬਿਪਤਾ ਵਿਚ ਹੈ ਤੇ ਉਹਨਾਂ ਨੂੰ ਸਾਡੀ ਲੋੜ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਭਾਰਤ ਆਉਣ ਦੀ ਬਜਾਏ ਉੱਤੇ ਰਹਿ ਕੇ ਹੀ ਉਹਨਾਂ ਲਈ ਵਲੰਟੀਅਰ ਕਰਨਾ ਚਾਹੀਦਾ ਹੈ।

ਉਹਨਾਂ ਉੱਤੇ ਫਸੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹਨਾਂ ਨੂੰ ਕਹੋ ਕਿ ਸਾਨੂੰ 2 ਹਫ਼ਤਿਆਂ ਦੀ ਟਰੇਨਿੰਗ ਦਿੱਤੀ ਜਾਵੇ ਤਾਂ ਜੋ ਅਸੀਂ ਅਪਣੇ ਅਪਣੇ ਮੋਰਚੇ ਸਾਂਭ ਸਕੀਏ। ਉਹਨਾਂ ਕਿਹਾ ਕਿ ਇਸ ਨਾਲ ਸਾਡੇ ਸਿੱਖਾਂ ਦੀ ਵਡਿਆਈ ਦੂਰ ਦੂਰ ਤੱਕ ਹੋਵੇਗੀ। ਉਹਨਾਂ ਨੇ ਉੱਥੇ ਫਸੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਯੂਕਰੇਨ ਨਾ ਛੱਡਣ ਦੀ ਅਪੀਲ ਕੀਤੀ ਤੇ ਕਿਹਾ ਕਿ ਉੱਥੇ ਰਹਿ ਕੇ ਹੀ ਉਹਨਾਂ ਦੀ ਮਦਦ ਕਰੋ।