ਸਰਕਾਰੀ ਸਕੂਲਾਂ ਵਿਚ ਬਣਾਈ ਜਾਵੇ ਟਰਾਂਸਪੋਰਟ ਵਿੰਗ: ਮੁੱਖ ਮੰਤਰੀ
ਸਰਕਾਰੀ ਸਕੂਲਾਂ ਵਿਚ ਬਣਾਈ ਜਾਵੇ ਟਰਾਂਸਪੋਰਟ ਵਿੰਗ: ਮੁੱਖ ਮੰਤਰੀ
ਚੰਡੀਗੜ੍ਹ, 25 ਫ਼ਰਵਰੀ (ਪਪ): ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਿਨ੍ਹਾ ਪਿੰਡਾਂ ਵਿਚ ਸਕੂਲ ਵੱਧ ਦੂਰੀ 'ਤੇ ਹਨ, ਉੱਥੇ ਸਰਕਾਰੀ ਸਕੂਲ ਸਿਖਿਆ ਵਿਭਾਗ ਵੱਲੋਂ ਟ੍ਰਾਂਸਪੋਰਟ ਦੀ ਸਹੂਲਤ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ | ਇਸ ਦੇ ਲਈ ਸਕੂਲ ਟ੍ਰਾਂਸਪੋਰਟ ਵਿੰਗ ਦੀ ਵੀ ਸਥਾਪਨਾ ਕੀਤੀ ਜਾਵੇ ਅਤੇ ਸਕੂਲ ਅਧਿਆਪਕ ਨੂੰ ਟ੍ਰਾਂਸਪੋਰਟ ਦਾ ਨੋਡਲ ਅਫਸਰ ਬਣਾਇਆ ਜਾਵੇ | ਮੁੱਖ ਮੰਤਰੀ ਅੱਜ ਸਕੂਲ ਸਿਖਿਆ ਵਿਭਾਗ ਨਾਲ ਜੁੜੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ | ਇਸ ਮੀਟਿੰਗ ਵਿਚ ਸਿਖਿਆ ਮੰਤਰੀ ਕੰਵਰਪਾਲ ਵੀ ਮੌਜੂਦ ਰਹੇ |
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾ ਸਕੂਲਾਂ ਵਿਚ ਘੱਟ ਬੱਚੇ ਹਨ, ਉੱਥੇ ਛੋਟੇ ਵਾਹਨ ਦੀ ਵਿਵਸਥਾ ਕੀਤੀ ਜਾ ਸਕਦੀ ਹੈ | ਇਸ ਤੋਂ ਇਲਾਵਾ ਜਿੱਥੇ ਵੱਧ ਬੱਚੇ ਹਨ, ਉੱਥੇ ਵੱਡਾ ਵਾਹਨ ਲਗਾਇਆ ਜਾ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਜਿਲ੍ਹੇ ਵਿਚ ਅਧਿਆਪਕਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਇਸ ਦੇ ਲਈ ਸਾਰਥਕ ਦਿਸ਼ਾ ਵਿਚ ਵਿਚਾਰ ਵਟਾਂਦਰਾਂ ਕੀਤਾ ਜਾ ਰਿਹਾ ਹੈ |
ਮੁੱਖ ਮੰਤਰੀ ਨੇ ਅਗਲੇ ਸੈਸ਼ਨ ਦੇ ਲਈ 134-ਏ ਦੇ ਤਹਿਤ ਹੋਣ ਵਾਲੇ ਦਾਖਲਿਆਂ ਦੇ ਸਬੰਧ ਵਿਚ ਪਹਿਲਾਂ ਤੋਂ ਹੀ ਰਣਨੀਤੀ ਬਨਾਉਣ ਦੇ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਕਿਹਾ ਕਿ ਅਗਲੇ ਸੈਸ਼ਨ ਵਿਚ ਕਿਸੇ ਵੀ ਯੋਗ ਵਿਦਿਆਰਥੀ ਨੂੰ 134-ਏ ਦੇ ਤਹਿਤ ਦਾਖਲੇ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਹਰਿਆਣਾ ਸਰਕਾਰ ਮਾਡਲ ਸੰਸਕਿਤ ਸਕੂਲਾਂ ਦੀ ਗਿਣਤੀ ਨੂੰ ਵੀ ਵਧਾਉਣ ਜਾ ਰਹੀ ਹੈ | ਬਹੁਤ ਵੱਧ ਸਹੂਲਤਾਂ ਵਾਲੇ ਇਨ੍ਹਾ ਸਕੂਲਾਂ ਵਿਚ ਵੀ ਅਜਿਹੇ ਵਿਦਿਆਰਥੀਆਂ ਦੇ ਦਾਖਲੇ ਕਰਵਾਏ ਜਾ ਸਕਦੇ ਹਨ |
ਮੁੱਖ ਮੰਤਰੀ ਨੇ ਇਸ ਮੀਟਿੰਗ ਦੌਰਾਨ ਅਧਿਆਪਕਾਂ ਦੀ ਆਨਲਾਇਨ ਟ੍ਰਾਂਸਫਰ ਪੋਲਿਸੀ, ਮੇਵਾਤ ਵਿਚ ਟੀਚਿੰਗ ਵਾਲੰਟਿਅਰ ਲਗਾਏ ਜਾਣ ਦੇ ਸਬੰਧ ਵਿਚ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ | ਇਸ ਮੀਟਿੰਗ ਵਿਚ ਏਸੀਐਸ ਮਹਾਵੀਰ ਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਸੈਕੇਂਡਰੀ ਐਜੂਕੇਸ਼ਨ ਦੇ ਮਹਾਨਿਦੇਸ਼ਕ ਜੇ ਗਣੇਸ਼ਨ, ਮੁੱਢਲੀ ਸਿਖਿਆ ਦੇ ਨਿਦੇਸ਼ਕ ਅੰਸ਼ਜ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ |