ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਵੱਡੀ ਖ਼ਬਰ, ਜੇਲ੍ਹ ਵਿਚ 2 ਗੈਂਗਸਟਰਾਂ ਦਾ ਕਤਲ   

ਏਜੰਸੀ

ਖ਼ਬਰਾਂ, ਪੰਜਾਬ

ਜਾਣਕਾਰੀ ਗੋਇੰਦਵਾਲ ਸਾਹਿਬ ਦਾ ਸੁਪਰਡੈਂਟ ਇਕਬਾਲ ਸਿੰਘ ਬਰਾੜ ਵਲੋਂ ਦਿੱਤੀ ਗਈਹੈ।  

Big news related to Moosewala murder case, murder of 2 gangsters in jail

ਤਰਨਤਾਰਨ/ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਦੀ ਸੈਂਟਰਲ ਜੇਲ੍ਹ ਵਿਚ ਗੈਂਗਸਟਰਾਂ ਵਿਚਕਾਰ ਗੈਂਗਵਾਰ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਵਾਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਵਿਚਕਾਰ ਹੋਈ ਹੈ। ਜਿਸ ਵਿਚ ਮੂਸੇਵਾਲਾ ਕਤਲ ਕਾਂਡ ਵਿਚ ਸ਼ਾਮਲ ਗੈਂਗਸਟਰ ਮਨਦੀਪ ਤੂਫ਼ਾਨ ਅਤੇ ਮਨਮੋਹਨ ਮੋਹਣਾ ਦੀ ਮੌਤ ਹੋ ਗਈ ਜਦਕਿ ਇਕ ਹੋਰ ਕੇਸ਼ਵ ਨਾਂ ਦਾ ਗੈਂਗਸਟਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਲਾਰੈਂਸ ਬਿਸ਼ਨੋਈ ਦੇ ਖਾਸਮ ਖਾਸ ਸਨ ਅਤੇ ਇਹ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਵੀ ਸ਼ਾਮਲ ਸਨ। ਇਸ ਦੀ ਜਾਣਕਾਰੀ ਗੋਇੰਦਵਾਲ ਸਾਹਿਬ ਦਾ ਸੁਪਰਡੈਂਟ ਇਕਬਾਲ ਸਿੰਘ ਬਰਾੜ ਵਲੋਂ ਦਿੱਤੀ ਗਈ ਹੈ।  

ਇਸ ਘਟਨਾ ਤੋਂ ਬਾਅਦ ਜਖ਼ਮੀ ਗੈਂਗਸਟਰ ਕੇਸ਼ਵ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ ਤੇ ਇਸ ਲੜਾਈ ਵਿਚ ਕੁੱਲ 25-30 ਜਣੇ ਸ਼ਾਮਲ ਸਨ ਤੇ ਉੱਥੇ ਆਸ-ਪਾਸ ਪਏ ਡੰਡਿਆਂ ਤੇ ਰਾਡਾਂ ਨਾਲ ਹੀ ਇਕ ਦੂਜੇ 'ਤੇ ਹਮਲਾ ਕੀਤਾ ਗਿਆ। ਕੇਸ਼ਵ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਜੇਲ੍ਹ ਵਿਚ ਸਨ ਤੇ ਉਹ ਸਾਰੇ ਇਕੋ ਗਰੁੱਪ ਦੇ ਸਨ। 

ਇਸ ਦੇ ਨਾਲ ਹੀ ਗੋਇੰਦਵਾਲ ਸਾਹਿਬ ਦੇ ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਦੁਪਹਿਰ ਕਰੀਬ ਸਾਢੇ 3 ਦੇ ਕਰੀਬ ਇਹਨਾਂ ਸਭ ਵਿਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਤੇ ਇਹ ਸਭ 24-25 ਜਣੇ ਇਕੋ ਜੇਲ੍ਹ ਵਿਚ ਬੰਦ ਹਨ ਤੇ ਜੋ ਇਹਨਾਂ ਨੇ ਇਕ ਦੂਜੇ 'ਤੇ ਰਾਡਾਂ ਨਾਲ ਹਮਲਾ ਕੀਤਾ ਹੈ ਉਹ ਤਾਂ ਜਾਂਚ ਕਰਨ 'ਤੇ ਹੀ ਪਤਾ ਲੱਗੇਗਾ ਕਿ ਇਹ ਸਭ ਸਮਾਨ ਇਹਨਾਂ ਕੋਲ ਕਿੱਥੋਂ ਆਇਆ। 

ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿਚ ਇਕ ਵਿਚ ਫਿਰ ਹਲਚਲ ਮਚ ਗਈ ਹੈ ਤੇ ਇਸ ਘਟਨਾ 'ਤੇ ਸਿਆਸੀ ਲੀਡਰਾਂ ਦੀ ਪ੍ਰਤੀਕਿਰਿਆ ਵੀ ਆਉਣ ਲੱਗ ਪਈ ਹੈ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਇਸ ਘਟਨਾ ਨੂੰ ਲੈ ਕੇ ਕਿਹਾ ਕਿ ਕਿਤੇ ਤਾਂ ਸਰਕਾਰ ਕਹਿ ਦਿੰਦੀ ਹੈ ਕਿ ਗੋਲਡੀ ਬਰਾੜ ਫੜ ਲਿਆ ਗਿਆ ਹੈ ਤੇ ਕਿਤੇ ਕਹਿ ਦਿੰਦੇ ਨੇ ਉਹ ਨਹੀਂ ਫੜਿਆ ਤੇ ਜਿਹੜੇ ਫੜੇ ਵੀ ਗਏ ਹਨ ਉਹਨਾਂ ਦੀ ਸੁਰੱਖਿਆ ਵੀ ਜੇਲ੍ਹ ਵਿਚ ਨਹੀਂ ਹੁੰਦੀ। 

ਉਹਨਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹਾ ਕੀਤਾ ਤੇ ਕਿਹਾ ਕਿ ਆਏ ਦਿਨ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਹੁੰਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਲੋਕ ਸੁਰੱਖਿਅਚਤ ਹੋਣ ਬਲਕਿ ਇਹ ਜ਼ਰੂਰੀ ਹੁੰਦਾ ਹੈ ਕਿ ਲੋਕ ਸੁਰੱਖਿਅਤ ਮਹਿਸੂਸ ਕਰਨ।